The Khalas Tv Blog Punjab ਹੁਣ ਟੂਰਿਸਟ ਵੀਜ਼ਾ ‘ਤੇ ਅਮਰੀਕਾ ਜਾਉ ਅਤੇ ਨੌਕਰੀ ਪਾਉ ! US ਫੈਡਰਲ ਏਜੰਸੀ ਦਾ ਵੀਜ਼ਾ ਕਾਨੂੰਨ ‘ਚ ਵੱਡਾ ਬਦਲਾਅ
Punjab

ਹੁਣ ਟੂਰਿਸਟ ਵੀਜ਼ਾ ‘ਤੇ ਅਮਰੀਕਾ ਜਾਉ ਅਤੇ ਨੌਕਰੀ ਪਾਉ ! US ਫੈਡਰਲ ਏਜੰਸੀ ਦਾ ਵੀਜ਼ਾ ਕਾਨੂੰਨ ‘ਚ ਵੱਡਾ ਬਦਲਾਅ

Get job in usa on tourist visa rules change

ਅਮਰੀਕਾ ਨੇ ਟੂਰਿਸਟ ਵੀਜ਼ਾ ਨੂੰ ਅਸਾਨ ਬਣਾਇਆ

ਬਿਊਰੋ ਰਿਪੋਰਟ : ਅਮਰੀਕਾ ਨੇ ਟੂਰਿਸਟ ਵੀਜ਼ਾ ਨੂੰ ਲੈਕੇ ਵੱਡੀ ਖੁਸ਼ਖਬਰੀ ਦਿੱਤੀ ਹੈ । ਪਹਿਲਾਂ ਜੇਕਰ ਤੁਸੀਂ ਟੂਰਿਸਟ ਵੀਜ਼ਾ ‘ਤੇ ਅਮਰੀਕਾ ਜਾਂਦੇ ਸੀ ਤਾਂ ਤੁਸੀਂ ਨੌਕਰੀ ਲਈ ਇੰਟਰਵਿਊ ਨਹੀਂ ਦੇ ਸਕਦੇ ਸੀ ਪਰ ਹੁਣ ਇਸ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ,ਯਾਤਰੀਆਂ ਨੂੰ ਨੌਕਰੀ ਦੇ ਇੰਟਰਵਿਊ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ । ਫੈਡਰਲ ਏਜੰਸੀ ਨੇ ਕਿਹਾ ਹੈ ਕਿ ਵਿਅਕਤੀਗਤ ਤੌਰ ‘ਤੇ ਯਾਤਰਾ ਕਰਨ ਵਾਲੇ ਲੋਕ ਨੌਕਰੀ ਲਈ ਅਰਜ਼ੀ ਦੇ ਸਕਦੇ ਹਨ । ਪਰ ਇਸ ਦੇ ਨਾਲ ਏਜੰਸੀ ਨੇ ਇੱਕ ਸ਼ਰਤ ਵੀ ਰੱਖੀ ਹੈ ।

ਫੈਡਰਲ ਏਜੰਸੀ ਨੇ ਸਾਫ ਕੀਤਾ ਹੈ ਕਿ ਨੌਕਰੀ ਲੈਣ ਤੋਂ ਬਾਅਦ ਵਿਅਕਤੀ ਨੂੰ ਵੀਜ਼ਾ ਸਟੇਟਸ ਬਦਲਣਾ ਹੋਵੇਗਾ ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਨ੍ਹਾਂ ਉਹ ਨੌਕਰੀ ਨਹੀਂ ਕਰ ਸਕੇਗਾ । ਯੂਐੱਸ ਦੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਏਜੰਸੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕੁਝ ਲੋਕਾਂ ਨੇ ਇਸ ਬਾਰੇ ਪੁੱਛਿਆ ਸੀ ਕਿ ਉਹ B1 ਅਤੇ B2 ਵੀਜ਼ਾ ਦੇ ਜ਼ਰੀਏ ਨੌਕਰੀ ਦੀ ਖੋਜ ਕਰ ਸਕਦੇ ਹਨ ਜਿਸ ਦਾ ਜਵਾਬ ਹੈ ਹਾਂ ਇਸ ਵੀਜ਼ੇ ‘ਤੇ ਨਵੀਂ ਨੌਕਰੀ ਅਤੇ ਇੰਟਰਵਿਊ ਦੀ ਇਜਾਜ਼ਤ ਹੋਵੇਗੀ ।

ਯੂਸ ਦੀ ਫੈਡਰਲ ਏਜੰਸੀ ਮੁਤਾਬਿਕ ਜੇਕਰ ਕੋਈ ਵੀ ਮੁਲਾਜ਼ਮ ਆਪਣੀ ਨੌਕਰੀ ਗੁਆ ਦਿੰਦਾ ਹੈ ਤਾਂ ਉਹ 60 ਦਿਨਾਂ ਬਾਅਦ ਵੀ ਅਧਿਕਾਰਤ ਤੌਰ ‘ਤੇ ਅਮਰੀਕੀ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਤੈਅ ਨਿਯਮਾਂ ਮੁਤਾਬਿਕ ਅਪਲਾਈ ਕਰਨਾ ਹੋਵੇਾਗ । ਜਿੱਸ ਵਿੱਚ ਰੁਜ਼ਗਾਰ ਵਿੱਚ ਤਬਦੀਲੀ ਦੀ ਐਪਲੀਕੇਸ਼ਨ, ਗੈਰ ਪ੍ਰਵਾਸੀ ਸਿਥਿਤੀ ਵਿੱਚ ਤਬਦੀਲੀ ਦੀ ਅਰਜ਼ੀ ਜਾਂ ਫਿਰ ਨਵੇਂ ਕੰਪਨੀ ਵਿੱਚ ਨੌਕਰੀ ਮਿਲਣ ਦੀ ਅਰਜ਼ੀ ਸ਼ਾਮਲ ਹੈ ।

ਨਵੇਂ ਰੁਜ਼ਗਾਰ ਬਾਰੇ ਜਾਣਕਾਰੀ

ਅਮਰੀਕਾ ਦੀ USCIS ਮੁਤਾਬਿਕ ਜੇਕਰ ਤੁਸੀਂ ਨਵੀਂ ਕੰਪਨੀ ਵਿੱਚ ਨੌਕਰੀ ਸ਼ੁਰੂ ਕਰ ਰਹੇ ਹੋ ਤਾਂ ਤੁਹਾਨੂੰ ਪਹਿਲਾ B-1 ਜਾਂ B-2 ਤੋਂ ਰੁਜ਼ਗਾਰ ਅਧਿਕਾਰਤ ਦਰਜੇ ਨੂੰ ਬਦਲਣ ਲਈ ਇੱਕ ਅਰਜ਼ੀ ਦੇਣੀ ਹੋਵੇਗੀ । ਮਨਜ਼ੂਰੀ ਤੋਂ ਬਾਅਦ ਤੁਸੀਂ ਆਰਾਮ ਨਾਲ ਨੌਕਰੀ ਕਰ ਸਕਦੇ ਹੋ। ਪਰ ਜੇਕਰ ਤੁਸੀਂ ਵੀਜ਼ਾ ਸਟੇਟਸ ਨਹੀਂ ਬਦਲਿਆ ਤਾਂ ਤੁਹਾਨੇੂੰ ਨੌਕਰੀ ਛੱਡਣੀ ਪੈ ਸਕਦੀ ਹੈ ।

Exit mobile version