The Khalas Tv Blog Punjab ਹੁਣ ਪੰਜਾਬ ‘ਚ ਵੀ ਹੋਣਗੇ ਆਨਲਾਈਨ ਚਲਾਨ
Punjab

ਹੁਣ ਪੰਜਾਬ ‘ਚ ਵੀ ਹੋਣਗੇ ਆਨਲਾਈਨ ਚਲਾਨ

ਚੰਡੀਗੜ੍ਹ ਦੀ ਤਰਜ਼ ‘ਤੇ ਹੁਣ ਪੰਜਾਬ ‘ਚ ਵੀ ਆਨਲਾਈਨ ਚਲਾਨ ਕੀਤੇ ਜਾਣਗੇ। ਇਹ ਪ੍ਰਣਾਲੀ ਪੰਜਾਬ ਦੇ ਚਾਰ ਸ਼ਹਿਰਾਂ ਵਿੱਚ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੋਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਾਮਲ ਹਨ।

ਟਰੈਫਿਕ ਸਿਗਨਲਾਂ ‘ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦਾ ਟ੍ਰਾਇਲ ਪੂਰਾ ਹੋ ਗਿਆ ਹੈ। ਇਸ ਲਈ ਇਨ੍ਹਾਂ ਸ਼ਹਿਰਾਂ ਵਿੱਚ 26 ਜਨਵਰੀ ਤੋਂ ਇਹ ਪ੍ਰਣਾਲੀ ਲਾਗੂ ਕਰ ਦਿੱਤੀ ਜਾਵੇਗੀ।

ਹੁਣ ਇਨ੍ਹਾਂ ਸ਼ਹਿਰਾਂ ‘ਚ ਟ੍ਰੈਫਿਕ ਵਿਵਸਥਾ ਟ੍ਰੈਫ਼ਿਕ ਪੁਲਿਸ ਦੇ ਨਾਲ-ਨਾਲ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ‘ਚ ਰਹੇਗੀ। ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਕੈਮਰਿਆਂ ਲਈ ਕੰਟਰੋਲ ਰੂਮ ਬਣਾਏ ਗਏ ਹਨ, ਜਿੱਥੇ ਟ੍ਰੈਫ਼ਿਕ ਪੁਲਿਸ ਮੁਲਾਜ਼ਮ 24 ਘੰਟੇ ਨਿਗਰਾਨੀ ਕਰਨਗੇ। ਇੱਥੋਂ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਤਿਆਰ ਕੀਤੇ ਜਾਣਗੇ ਅਤੇ ਡਾਕ ਰਾਹੀਂ ਘਰ ਪਹੁੰਚ ਜਾਣਗੇ।

 

Exit mobile version