The Khalas Tv Blog India ਹੁਣ ਬਾਰਡਰਾਂ ਤੇ ਡਟਣ ਲਈ ਤਿਆਰ ਜੰਮੂ-ਕਸ਼ਮੀਰ ਦੀਆਂ ਧੀਆਂ
India

ਹੁਣ ਬਾਰਡਰਾਂ ਤੇ ਡਟਣ ਲਈ ਤਿਆਰ ਜੰਮੂ-ਕਸ਼ਮੀਰ ਦੀਆਂ ਧੀਆਂ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੀ ਹਰ ਨਾਪਾਕ ਸਾਜਿਸ਼ ਦਾ ਮੂੰਹ-ਤੋੜ ਜਵਾਬ ਦੇਣ ਲਈ ਅਤੇ ਅੱਤਵਾਦੀਆਂ ਨਾਲ ਦੋ-ਦੋ ਹੱਥ ਕਰਨ ਲਈ ਹੁਣ ਜੰਮੂ-ਕਸ਼ਮੀਰ ਦੀਆਂ ਧੀਆਂ ਵੀ ਅੱਗੇ ਆ ਰਹੀਆਂ ਹਨ। ਜੰਮੂ ‘ਚ ਸੀਆਰਪੀਐੱਫ ਨੇ ਵਿਦਿਆਰਥਣਾਂ ਨੂੰ ਸੈਨਾ ਅਤੇ ਅਰਧ-ਸੈਨਿਕ ਬਲਾਂ ‘ਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ। ਇਨ੍ਹਾਂ ‘ਚ ਕੁੱਝ ਵਿਦਿਆਰਥਣਾਂ ਅੱਤਵਾਦੀਆਂ ਨਾਲ ਦੋ-ਦੋ ਹੱਥ ਕਰਨ ਲਈ ਵੀ ਤਿਆਰ ਹਨ।

ਇਨ੍ਹਾਂ ਵਿਦਿਆਰਥਣਾ ਨੂੰ ਅੱਤਵਾਦੀਆਂ ਨਾਲ ਸਾਹਮਣਾ ਕਰਨ ਦੇ ਮੌਕੇ ਦਾ ਇੰਤਜ਼ਾਰ ਹੈ। ਸੀਆਰਪੀਐੱਫ ਨੇ ਜੰਮੂ ਦੇ ਮਹਿਲਾ ਕਾਲਜ ਵਿਖੇ ਪ੍ਰੋਗਰਾਮ ਆਯੋਜਿਤ ਕਰਕੇ ਇਨ੍ਹਾਂ ਲੜਕੀਆਂ ਨੂੰ ਫੌਜ ਅਤੇ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਸੀਆਰਪੀਐਫ, ਜੋ ਇਸ ਪ੍ਰੋਗਰਾਮ ਦਾ ਆਯੋਜਨ ਕਰਦਾ ਹੈ, ਦਾ ਦਾਅਵਾ ਹੈ ਕਿ ਸੂਬੇ ਵਿੱਚੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਤਹਿਤ ਹੁਣ ਵਿਦਿਆਰਥੀਆਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਕਿਵੇਂ ਸੈਨਾ ਅਤੇ ਅਰਧ ਸੈਨਿਕ ਬਲਾਂ ਦੀ ਜੀਵਨ ਸ਼ੈਲੀ ਵਿੱਚ ਦਾਖਲਾ ਲਿਆ ਜਾਵੇ।

Exit mobile version