The Khalas Tv Blog Punjab ਹੁਣ ਖਿਡਾਰੀਆਂ ਨੂੰ ਮਿਲੇਗਾ 16000 ਰੁਪਏ ਮਹੀਨਾ ਵਜ਼ੀਫ਼ਾ; CM ਮਾਨ ਵੱਲੋਂ ਵੱਡਾ ਐਲਾਨ
Punjab Sports

ਹੁਣ ਖਿਡਾਰੀਆਂ ਨੂੰ ਮਿਲੇਗਾ 16000 ਰੁਪਏ ਮਹੀਨਾ ਵਜ਼ੀਫ਼ਾ; CM ਮਾਨ ਵੱਲੋਂ ਵੱਡਾ ਐਲਾਨ

ਹੁਣ ਖਿਡਾਰੀਆਂ ਨੂੰ ਮਿਲੇਗਾ 16000 ਰੁਪਏ ਮਹੀਨਾ ਵਜ਼ੀਫ਼ਾ; CM ਮਾਨ ਵੱਲੋਂ ਵੱਡਾ ਐਲਾਨNow players will get Rs 16000 monthly stipend; Big announcement by CM Hon

ਚੰਡੀਗੜ੍ਹ : ਹੁਣ ਹਰ ਮਹੀਨੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ 16 ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ, ਜੋ ਕਿ ਪਹਿਲਾਂ 8 ਹਜ਼ਾਰ ਰੁਪਏ ਮਿਲਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦਾ ਐਲਾਨ ਕੌਮੀ ਪੱਧਰ ਦੇ ਖਿਡਾਰੀਆਂ ਦਾ ਸਨਮਾਨ ਕਰਨ ਵੇਲੇ ਕੀਤਾ ।

ਸੀਐੱਮ ਮਾਨ ਨੇ ਮਿਊਂਸੀਪਲ ਭਵਨ ‘ਚ ਰੱਖੇ ਪ੍ਰੋਗਰਾਮ ਵਿੱਚ ਰਾਸ਼ਟਰੀ ਖੇਡਾਂ ‘ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨ ਰਾਸ਼ੀ ਵੰਡੀ ਗਈ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਹਰ ਮਹੀਨੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ 8 ਹਜ਼ਾਰ ਦੀ ਥਾਂ 16 ਹਜ਼ਾਰ ਰੁਪਏ ਮਹੀਨਾ ਵਜ਼ੀਫ਼ਾ ਮਿਲੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਖੇਡਾਂ ਅਤੇ ਰੁਜ਼ਗਾਰ ਦੇਵਾਂਗੇ ਤਾਂ ਫਿਰ ਪੰਜਾਬ ‘ਚੋਂ ਨਸ਼ੇ ਵੀ ਖ਼ਤਮ ਹੋ ਜਾਣਗੇ। ਬੱਚਿਆਂ ਦੀ ਦਿਲਚਸਪੀ ਜਦੋਂ ਆਪਣੇ ਭਵਿੱਖ ਨੂੰ ਸੁਆਰਨ ਦੀ ਹੋਵੇਗੀ ਤਾਂ ਹੀ ਸਾਡਾ ਸੂਬਾ ਤਰੱਕੀ ਕਰੇਗਾ। ਇਸ ਲਈ ਅਸੀਂ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਮਰਨ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਬਾਹਰੋਂ ਆਉਂਦੇ ਹਨ, ਉਹ ਸਾਰੇ ਗਰੀਬੀ ‘ਚੋਂ ਨਿਕਲੇ ਹੋਏ ਹਨ।

ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਸੀ ਅਤੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਕਦੇ ਵੀ ਸਮੇਂ ਨਾਲ ਨਹੀਂ ਦਿੱਤਾ ਗਿਆ। ਉਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਇਹ ਹੈ ਕਿ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 10-15 ਦਿਨਾਂ ਦੇ ਵਿੱਚ ਸਨਮਾਨ ਰਾਸ਼ੀ ਦਿੱਤੀ ਜਾਵੇ ਤਾਂ ਜੋਂ ਖਿਡਾਰੀ ਅਗਲੀਆਂ ਖੇਡਾਂ ਦੀ ਤਿਆਰੀ ਕਰ ਸਕਣ।

ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਨੌਕਰੀ ਲਈ ਨਹੀਂ, ਸਗੋਂ ਦੇਸ਼ ਲਈ ਖੇਡਣਾ ਚਾਹੀਦਾ ਹੈ। ਪੁਰਾਣੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਉਹ ਮਾਹੌਲ ਨਹੀਂ ਦਿੱਤਾ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ, ਇਸ ਲਈ ਜੇਕਰ ਖਿਡਾਰੀ ਬਣਾਉਣੇ ਹਨ ਤਾਂ ਖੇਡਾਂ ਦਾ ਮਾਹੌਲ ਅਤੇ ਮੌਕਾ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਕੈਪਟਨ ਬਹੁਤ ਵਧੀਆ ਹੁੰਦੇ ਹਨ, ਜਿਨ੍ਹਾਂ ਸਦਕਾ ਵਧੀਆ ਖਿਡਾਰੀ ਨਿਕਲਦੇ ਹਨ।

ਮਾਨ ਨੇ ਕਿਹਾ ਕਿ ਸੂਬੇ ‘ਚੋਂ ਖੇਡਾਂ ਦਾ ਕਲਚਰ ਹੀ ਖ਼ਤਮ ਹੋ ਗਿਆ ਹੈ ਅਤੇ ਮਾਂ-ਪਿਓ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੱਚਾ ਖਿਡਾਰੀ ਬਣੇ। ਇਸ ਪਿੱਛੇ ਮਾਪਿਆਂ ਦੀ ਸੋਚ ਹੈ ਕਿ ਇਸ ਨਾਲ ਤਾਂ ਕੁੱਝ ਵੀ ਨਹੀਂ ਮਿਲੇਗਾ। ਕੋਈ ਵੀ ਖੇਡ ਅਜਿਹੀ ਨਹੀਂ ਹੈ, ਜਿਹੜੀ ਪੱਖਪਾਤੀ ਫ਼ੈਸਲੇ ਲੈਣਾ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਖਿਡਾਰੀ ਸਾਡੇ ਦੇਸ਼ ਦਾ ਮਾਣ ਹਨ ਅਤੇ ਖਿਡਾਰੀਆਂ ਦਾ ਸਨਮਾਨ ਸਾਡੀ ਮੁੱਖ ਤਰਜ਼ੀਹ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਪੋਰਟ ਇੱਕ ਇਹੋ ਜਿਹੀ ਚੀਜ਼ ਹੈ, ਜਿਹੜੀ ਤੁਹਾਨੂੰ ਹਾਰਨਾ ਸਿਖਾ ਦਿੰਦੀ ਹੈ ਪਰ ਖੇਡਾਂ ‘ਚ ਹੀ ਸਿਰਫ ਅਜਿਹਾ ਹੁੰਦਾ ਹੈ ਕਿ ਹਾਰਨ ਵਾਲਾ ਜਿੱਤਣ ਵਾਲੇ ਨੂੰ ਵਧਾਈ ਦਿੰਦਾ ਹੈ। ਜੇਕਰ ਕਿਤੇ ਜ਼ਿੰਦਗੀ ‘ਚ ਅਜਿਹਾ ਹੋ ਜਾਵੇ ਤਾਂ ਜ਼ਿੰਦਗੀ ਬਦਲ ਸਕਦੀ ਹੈ ਅਤੇ ਹਰ ਵਿਅਕਤੀ ਅਨੁਸ਼ਾਸਨ ‘ਚ ਰਹੇਗਾ।

Exit mobile version