The Khalas Tv Blog Punjab ਹੁਣ ਪਸ਼ੂ ਪਾਲਕ ਲਾਉਣਗੇ ਮੁਹਾਲੀ ਵਿੱਚ ਧਰਨਾ,ਕਰਤਾ ਐਲਾਨ
Punjab

ਹੁਣ ਪਸ਼ੂ ਪਾਲਕ ਲਾਉਣਗੇ ਮੁਹਾਲੀ ਵਿੱਚ ਧਰਨਾ,ਕਰਤਾ ਐਲਾਨ

ਦ ਖ਼ਾਲਸ ਬਿਊਰੋ : ਪਸ਼ੂਆਂ ਵਿੱਚ ਫੈਲੀ ਲੰਪੀ ਸਕੀਨ ਦੀ ਬੀਮਾਰੀ ਦੇ ਕਾਰਨ ਆਪਣਾ ਪਸ਼ੂ ਧਨ ਗੁਆ ਰਹੇ ਕਿਸਾਨ ਮਜਬੂਰ ਹੋ ਕੇ ਸੜਕਾਂ ‘ਤੇ ਸੰਘਰਸ਼ ਕਰਨ ਲਈ ਉਤਰ ਰਹੇ ਹਨ। 22 ਅਗਸਤ ਨੂੰ ਲੰਪੀ ਬਿਮਾਰੀ ਦੇ ਪੀੜ੍ਹਤ ਪਸੂਆਂ ਦੇ ਮੁਆਵਜੇ ਅਤੇ ਦੁੱਧ ਰੇਟ ਨੂੰ ਲੈ ਕੇ ਦੁੱਧ ਉਤਪਾਦਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੇਰਕਾ ਮਿਲਕ ਪਲਾਂਟ ਮੁਹਾਲੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਜਰਨਲ ਸਕੱਤਰ,ਭਾਰਤੀ ਕਿਸਾਨ ਯੂਨੀਅਨ ਪਰਮਿੰਦਰ ਸਿੰਘ ਨੇ ਇਸ ਧਰਨੇ ਦੇ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਲੰਪੀ ਸਕੀਨ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਇੱਕ ਲੱਖ ਤੱਕ ਪਹੁੰਚ ਗਈ ਹੈ ਪਰ ਸਰਕਾਰ ਸਿਰਫ ਮੀਟਿੰਗਾਂ ਕਰ ਰਹੀ ਹੈ ਪਰ ਇੰਤਜ਼ਾਮ ਕੀਤੇ ਵੀ ਬਹੁਤੇ ਚੰਗੇ ਨਹੀਂ ਹਨ।ਉਹਨਾਂ ਚਮਕੌਰ ਸਾਹਿਬ ਤੇ ਮੋਰਿੰਡਾ ਸਬ ਡਿਵੀਜਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਥੇ ਪਸ਼ੂ ਹਸਪਤਾਲਾਂ,ਡਿਸਪੈਂਸਰੀਆਂ ਵਿੱਚ ਨਾਂ ਤਾਂ ਸਟਾਫ ਪੂਰਾ ਹੈ ਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ।

ਉਹਨਾਂ ਪੰਜਾਬ ਸਰਕਾਰ ਤੇ ਇਹ ਇਲਜ਼ਾਮ ਵੀ ਲਗਾਇਆ ਕਿ ਦੁੱਧ ਉਤਪਾਦਕਾਂ ਨਾਲ ਪੰਜਾਬ ਸਰਕਾਰ ਨੇ ਰੇਟ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਵੱਧੇ ਹੋਏ ਰੇਟ ਅੱਜ ਤੱਕ ਲਾਗੂ ਨਹੀਂ ਹੋਏ ਹਨ।ਇਸ ਤੋਂ ਇਲਾਵਾ ਸਰਕਾਰ ਨੇ ਪਸ਼ੂਆਂ ਦੀ ਇਸ ਬੀਮਾਰੀ ਵਿੱਚ ਕੋਈ ਰਾਹਤ ਨਹੀਂ ਦਿੱਤੀ ਹੈ।

ਕਿਸਾਨ ਆਗੂ ਨੇ ਸ਼ਹਿਰੀ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਇੱਕ ਵਾਰ ਉਹ ਡੇਅਰੀ ਧੰਧਾ ਚਲਾਉਣ ਵਾਲੇ ਕਿਸਾਨਾਂ ਦਾ ਹਾਲ ਜਰੂਰ ਦੇਖਣ ਕਿ ਉਹ ਕਿਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਸਰਕਾਰਾਂ ਦੀ ਬੇਰੁਖੀ ਤੇ ਪਸ਼ੂਆਂ ਵਿੱਚ ਪਈ ਲੰਪੀ ਸਕੀਨ ਦੀ ਬੀਮਾਰੀ ਨੇ ਪਸ਼ੂਪਾਲਕਾਂ ਨੂੰ ਸੜਕਾਂ ਤੇ ਉਤਰਨ ਲਈ ਮਜ਼ਬੂਰ ਕਰ ਦਿੱਤਾ ਹੈ ਤੇ ਉਹਨਾਂ ਐਲਾਨ ਕੀਤਾ ਹੈ ਕਿ ਵੇਰਕਾ ਪਲਾਂਟ ਮੁਹਾਲੀ ਦੇ ਅੱਗੇ ਕੱਲ ਤੋਂ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।

Exit mobile version