The Khalas Tv Blog Punjab ਮੋਰਿੰਡਾ ਮਾਮਲੇ ਚ ਇੱਕ ਹੋਰ ਕੇਸ ਦਰਜ,ਪੁਲਿਸ ਨੇ ਕੀਤੇ ਦੋ ਹੋਰ ਵਿਅਕਤੀ ਨਾਮਜ਼ਦ
Punjab

ਮੋਰਿੰਡਾ ਮਾਮਲੇ ਚ ਇੱਕ ਹੋਰ ਕੇਸ ਦਰਜ,ਪੁਲਿਸ ਨੇ ਕੀਤੇ ਦੋ ਹੋਰ ਵਿਅਕਤੀ ਨਾਮਜ਼ਦ

ਮੋਰਿੰਡਾ :  ਰੋਪੜ ਜ਼ਿਲ੍ਹੇ ਦੇ ਕਸਬਾ ਮੋਰਿੰਡਾ ਵਿੱਚ ਪੈਂਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਹੋਏ ਬੇਅਦਬੀ ਕਾਂਡ ‘ਚ ਹੁਣ ਇੱਕ ਹੋਰ ਮਾਮਲਾ ਦਰਜ ਹੋ ਗਿਆ ਹੈ। ਦੋ ਵਿਅਕਤੀਆਂ ਪਰਮਾਤਮਾ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਪ੍ਰਮਾਤਮਾ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸੇਵਾਦਾਰ ਦੱਸਿਆ ਜਾ ਰਿਹਾ ਹੈ । ਇਹਨਾਂ ਦੋਵਾਂ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 153 ਅਤੇ 34 ਤਹਿਤ ਕੇਸ ਦਰਜ ਹੋਇਆ ਹੈ। ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੇ ਬਿਆਨਾਂ ਦੇ ਅਧਾਰ ‘ਤੇ ਦਰਜ਼ ਕੀਤੇ ਗਏ ਇਸ ਕੇਸ ਵਿੱਚ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਾਜ਼ਿਸ਼ ਰਚਣ ਦਾ ਇਲਜ਼ਾਮ ਇਹਨਾਂ ‘ਤੇ ਲੱਗਿਆ ਹੈ ।

ਜ਼ਿਕਰਯੋਗ ਹੈ ਕਿ ਕੱਲ ਦੁਪਹਿਰ ਡੇਢ ਵਜੇ ਦੇ ਕਰੀਬ ਇੱਕ ਵਿਅਕਤੀ ਨੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਚ ਦਾਖਲ ਹੋ ਕੇ ਪਾਠ ਕਰ ਰਹੇ ਸਿੰਘਾਂ ਨਾਲ ਕੁੱਟਮਾਰ ਕੀਤੀ ਸੀ ਤੇ ਬੇਅਦਬੀ ਕਰਨ ਦਾ ਯਤਨ ਕੀਤਾ ਸੀ। ਜਿਸ ਮਗਰੋਂ ਹਾਲਾਤ ਖਰਾਬ ਹੋ ਗਏ ਸੀ ਤੇ ਸੰਗਤ ਨੇ ਰੋਸ ਵੱਜੋਂ ਧਰਨਾ ਵੀ ਸਥਾਨਕ ਵੇਰਕਾ ਚੌਕ ਵਿੱਚ ਲਾਇਆ ਸੀ।

 

 

Exit mobile version