The Khalas Tv Blog India ਅੰਮ੍ਰਿਤਸਰ- ਦਿੱਲੀ-ਚੰਡੀਗੜ੍ਹ ਸ਼ਤਾਬਦੀ ਹੋਵੇਗੀ ਬੰਦ ! ਨਵੀਂਆਂ 10 ਸਹੂਲਤਾਂ ਨਾਲ ਦੌੜੇਗੀ ਇਹ ਟ੍ਰੇਨ
India

ਅੰਮ੍ਰਿਤਸਰ- ਦਿੱਲੀ-ਚੰਡੀਗੜ੍ਹ ਸ਼ਤਾਬਦੀ ਹੋਵੇਗੀ ਬੰਦ ! ਨਵੀਂਆਂ 10 ਸਹੂਲਤਾਂ ਨਾਲ ਦੌੜੇਗੀ ਇਹ ਟ੍ਰੇਨ

ਇੰਟਰਸਿਟੀ ਅਤੇ ਸ਼ਤਾਬਦੀ ਵਿੱਚ ਯਾਤਰਾ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ : ਭਾਰਤੀ ਰੇਲ ਆਪਣੀ ਤਕਨੀਕ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ। ਕਈ ਸੈਮੀ ਹਾਈ ਸਪੀਡ ਟ੍ਰੇਨਾਂ ਸ਼ੁਰੂ ਕੀਤੀ ਜਾ ਰਹੀਆਂ ਹਨ। ਅਜਿਹੇ ਵਿੱਚ ਅੰਮ੍ਰਿਤਸਰ- ਦਿੱਲੀ ਅਤੇ ਦਿੱਲੀ- ਚੰਡੀਗੜ੍ਹ ਸ਼ਤਾਬਦੀ ਨੂੰ ਲੈ ਕੇ ਵੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰੇਲਵੇ ਨੇ ਸ਼ਤਾਬਦੀ ਦੀ ਥਾਂ ਇੱਕ ਨਵੀਂ ਹਾਈ ਸਪੀਡ ਟ੍ਰੇਨ ਸ਼ੁਰੂ ਕਰਨ ਦਾ ਰਿਹਾ ਹੈ। ਇਹ ਹਾਈ ਸਪੀਡ ਟ੍ਰੇਨ ਦੇਸ਼ ਦੇ 27 ਰੂਟਾਂ ‘ਤੇ ਸ਼ੁਰੂ ਹੋਣ ਜਾ ਰਹੀਆਂ ਹਨ। ਜਿੰਨਾਂ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਰੂਟ ਵੀ ਸ਼ਾਮਲ ਹੈ।

ਵੰਦੇ ਭਾਰਤ ਟ੍ਰੇਨ ਸ਼ਤਾਬਦੀ ਥਾਂ ਦੋੜੇਗੀ

ਰੇਲ ਮੰਤਰੀ ਨੇ ਦੱਸਿਆ ਹੈ ਕਿ ਸ਼ਤਾਬਦੀ ਦੀ ਥਾਂ ਸੁਪਰ ਫਾਸਟ ਟ੍ਰੇਨ ਵੰਦੇ ਭਾਰਤ 27 ਰੇਲਵੇ ਰੂਟਾਂ ‘ਤੇ ਹੁਣ ਭੱਜੇਗੀ । ਜਿੰਨਾਂ ਰੂਟਾਂ ‘ਤੇ ਵੰਦੇ ਭਾਰਤ ਟ੍ਰੇਨ ਭੱਜੇਗੀ ਉਨ੍ਹਾਂ ਵਿੱਚ ਦਿੱਲੀ- ਅੰਮ੍ਰਿਤਸਰ ਅਤੇ ਦਿੱਲੀ-ਚੰਡੀਗੜ੍ਹ ਰੂਟ ਵੀ ਸ਼ਾਮਲ ਹੈ। ਅੰਮ੍ਰਿਤਸਰ-ਦਿੱਲੀ ਰੂਟ ਸ਼ਰਧਾਲੂਆਂ ਤੇ ਕਾਰੋਬਾਰ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਰੋਜ਼ਾਨਾ ਸ਼ਰਧਾਲੂ ਇਸ ਟ੍ਰੇਨ ਦੀ ਵਰਤੋਂ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ। ਇਸ ਦੇ ਨਾਲ ਵਪਾਰ ਪੱਖੋਂ ਵੀ ਇਸ ਟ੍ਰੇਨ ਦੀ ਕਾਫੀ ਅਹਿਮੀਅਤ ਹੈ।

ਸ਼ਤਾਬਦੀ ਰੇਲਗੱਡੀ

ਲੁਧਿਆਣਾ,ਜਲੰਧਰ,ਅੰਬਾਲਾ ਰੂਟ ਤੋਂ ਕਈ ਬਿਜਨੈਸਮੈਨ ਦਿੱਲੀ ਆਪਣੇ ਕਾਰੋਬਾਰ ਲਈ ਇਸੇ ਟ੍ਰੇਨ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ-ਦਿੱਲੀ ਰੂਟ ਵੀ ਰੇਲਵੇ ਦਾ ਬਿਜ਼ੀ ਰੂਟ ਹੈ ਅਤੇ ਵੰਦੇ ਭਾਰਤ ਵਰਗੀ ਤੇਜ਼ ਰਫ਼ਤਾਰ ਟ੍ਰੇਨ ਮਿਲਣ ਨਾਲ ਲੋਕਾਂ ਨੂੰ ਨਾ ਸਿਰਫ਼ ਵੱਧ ਸਹੂਲਤਾਂ ਮਿਲਣਗੀਆਂ ਬਲਕਿ ਆਉਣ ਜਾਣ ਦਾ ਸਮਾਂ ਵੀ ਘੱਟੇਗਾ। ਇਸ ਤੋਂ ਇਲਾਵਾ ਵੰਦੇ ਭਾਰਤ ਟ੍ਰੇਨ ਪੁਰੀ-ਹਾਵੜਾ,ਦਿੱਲੀ – ਭੋਪਾਲ ਵਿੱਚ ਵੀ ਚੱਲੇਗੀ,ਚੈੱਨਈ ਵਿੱਚ ਵੰਦੇ ਭਾਰਤ ਟ੍ਰੇਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਵੰਦੇ ਭਾਰਤ ਐਕਸ਼ਪ੍ਰੈਸ

15 ਅਗਸਤ ਨੂੰ ਸ਼ੁਰੂ ਹੋਵੇਗੀ ਨਵੀਂ ਵੰਦੇ ਭਾਰਤ ਐਕਸ਼ਪ੍ਰੈਸ

15 ਅਗਸਸਤ ਨੂੰ ਜ਼ਿਆਦਾ ਸੁਵਿਧਾਵਾਂ ਨਾਲ ਲੈਸ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵਿਖਾਈ ਜਾਵੇਗ। ਹੁਣ ਜਦੋਂ ਸ਼ਤਾਬਦੀ, ਜਨ ਸ਼ਤਾਬਦੀ ਅਤੇ ਇੰਟਰਸਿਟੀ ਟ੍ਰੇਨਾਂ ਦੇ ਯਾਤਰੀ ਸੈਮੀ ਹਾਈ ਸਪੀਡ ਟ੍ਰੇਨ ਵੰਦੇ ਭਾਰਤ ਵਿੱਚ ਸਫ਼ਰ ਕਰਨਗੇ ਤਾਂ ਉਨ੍ਹਾਂ ਦਾ ਸਫਰ ਹੋਰ ਚੰਗਾ ਹੋ ਜਾਵੇਗਾ। ਰੇਲ ਮੰਤਰੀ ਨੇ ਦੱਸਿਆ ਸੀ ਕਿ ਆਉਣ ਵਾਲੇ ਦਿਨਾਂ ਵਿੱਚ 75 ਟ੍ਰੇਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ 2023 ਤੱਕ ਜ਼ਿਆਦਾਤਰ ਰੂਟਾਂ ‘ਤੇ ਵੰਦੇ ਭਾਰਤ ਟ੍ਰੇਨ ਦੌੜਨੀ ਸ਼ੁਰੂ ਕਰ ਦੇਵੇਗੀ। ਤੁਹਾਨੂੰ ਦੱਸਦੇ ਹਾਂ ਵੰਦੇ ਭਾਰਤ ਟ੍ਰੇਨ ਦੀਆਂ 10 ਖਾਸ ਗਲਾਂ ।

ਵੰਦੇ ਭਾਰਤ ਟ੍ਰੇਨ ਦੀਆਂ 10 ਖ਼ਾਸ ਗਲਾਂ

  1. ਰੇਲਗੱਡੀ ਵਿੱਚ ਘੁੰਮਦੀਆਂ ਸੀਟਾਂ ਹਨ ਜੋ 180 ਡਿਗਰੀ ਵਿੱਚ ਘੁੰਮਾਈਆਂ ਜਾ ਸਕਦੀਆਂ ਹਨ, 16 ਏਅਰ ਕੰਡੀਸ਼ਨਡ ਕੋਚ ਹਨ।
  2. ਰੇਲਗੱਡੀ ਵਿੱਚ ਪਲਾਸਟਿਕ ਦੀ ਬੋਤਲ ਦੇ ਨਿਪਟਾਰੇ ਲਈ ਬੋਤਲ ਨੂੰ ਕਰਸ਼ ਕਰਨ ਵਾਲੀ ਮਸ਼ੀਨਾਂ ਹੈ।
  3. ਸਾਰੇ ਕੋਚਾਂ ਵਿੱਚ ਆਟੋਮੈਟਿਕ ਲਾਈਟਿੰਗ ਡੋਰ ਸਿਸਟਮ ਵਾਲੇ ਪਖਾਨੇ ਹਨ।
  4. ਹਰ ਸੀਟ ਲਈ ਮੋਬਾਈਲ ਚਾਰਜਿੰਗ ਪੁਆਇੰਟ ਉਪਲਬਧ ਕਰਵਾਏ ਗਏ ਹਨ।
  5. ਰੇਲਗੱਡੀ ਦੀ ਸਪੀਡ ਅਤੇ ਹੋਰ ਜਾਣਕਾਰੀ ਨੂੰ ਵੇਖਣ ਦੇ ਲਈ ਹਰ ਕੋਚ ਵਿੱਚ LED ਸਕਰੀਨ ਲਾਈਟਾਂ ਮੌਜੂਦ ਹਨ।
  6. ਸੀਸੀਟੀਵੀ ਕੈਮਰੇ, ਇੱਕ ਘੋਸ਼ਣਾ ਪ੍ਰਣਾਲੀ, ਅਤੇ ਆਟੋਮੈਟਿਕ-ਸੰਚਾਲਿਤ ਦਰਵਾਜ਼ੇ ਹਰ ਕੋਚ ਵਿੱਚ ਮੌਜੂਦ ਹਨ ।
  7. ਪੈਂਟਰੀ ਬਹੁਤ ਵੱਡੀ ਹੈ, RO ਦੇ ਨਾਲ ਅਤੇ ਆਈਸ-ਕ੍ਰੀਮ ਅਤੇ ਸਵਾਗਤੀ ਪੀਣ ਵਾਲੇ ਪਦਾਰਥਾਂ ਨੂੰ ਸਟੋਰ ਕਰਨ ਲਈ ਇੱਕ ਡੂੰਘਾ ਫਰੀਜ਼ਰ ਹੈ। ਤਿੰਨ ਹਾਟ ਕੇਸ ਅਤੇ 2 ਵਾਟਰ ਕੂਲਰ ਵੀ ਲਗਾਏ ਗਏ ਹਨ।
  8. ਰੇਲਗੱਡੀ ਵਿੱਚ ਲਗਾਤਾਰ ਖਿੜਕੀਆਂ ਹਨ ਅਤੇ ਸ਼ੀਸ਼ਿਆਂ ਵਿੱਚ ਐਂਟੀ-ਸਪਲ ਫਿਲਮਾਂ ਦਿੱਤੀਆਂ ਗਈਆਂ ਹਨ।
  9. ਟ੍ਰੇਨ ਪਾਇਲਟਾਂ ਅਤੇ ਗਾਰਡਾਂ ਵਿਚਕਾਰ ਸਿੱਧੇ ਸੰਚਾਰ ਲਈ ਫੋਨ ਹੈਂਡਸੈੱਟ ਪ੍ਰਦਾਨ ਕੀਤੇ ਗਏ ਹਨ।
  10. .ਰੇਲ ਪਾਇਲਟਾਂ ਲਈ ਲੁੱਕਆਊਟ ਸ਼ੀਸ਼ੇ ‘ਤੇ ਰੋਲਰ ਬਲਾਈਂਡ ਸਨ ਸਕਰੀਨ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਕੈਬਿਨ ਵਿੱਚ ਸ਼ੋਰ ਦੇ ਪੱਧਰ ਨੂੰ ਘਟਾਇਆ ਗਿਆ ਹੈ।
Exit mobile version