The Khalas Tv Blog Punjab ਪੰਜਾਬ ਦੇ ਸਰਕਾਰੀ ਸਕੂਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਅੱਜ ਹੀ ਖੁੱਲ੍ਹਵਾ ਲੈਣ ਸਰਕਾਰੀ ਬੈਂਕਾਂ ‘ਚ ਖਾਤੇ
Punjab

ਪੰਜਾਬ ਦੇ ਸਰਕਾਰੀ ਸਕੂਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਅੱਜ ਹੀ ਖੁੱਲ੍ਹਵਾ ਲੈਣ ਸਰਕਾਰੀ ਬੈਂਕਾਂ ‘ਚ ਖਾਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਇੱਕ ਪੱਤਰ ਜਾਰੀ ਕਰਕੇ ਸਰਕਾਰੀ ਬੈਂਕਾਂ ਵਿੱਚ ਖਾਤੇ ਖੁਲ੍ਹਵਾਉਣ ਲਈ ਆਦੇਸ਼ ਜਾਰੀ ਕੀਤੇ ਹਨ। ਸਿੱਖਿਆ ਬੋਰਡ ਨੇ ਜਾਰੀ ਹੁਕਮਾਂ ਵਿੱਚ ਸਕੂਲਾਂ ਨੂੰ ਸਕੀਮਾਂ ਦੇ ਲਾਭ ਦੀ ਰਾਸ਼ੀ ਹਾਸਲ ਕਰਨ ਲਈ ਆਪਣੇ ਖਾਤੇ ਐਕਸਿਸ ਬੈਂਕ ਵਿੱਚ ਖੁੱਲਵਾਉਣ ਲਈ ਹੁਕਮ ਦਿੱਤੇ ਹਨ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ Single Nodal Agency / Single Nodal Account (SNA) concept ਨੂੰ ਸਮੂਹ ਕੇਂਦਰੀ ਪ੍ਰਯੋਜਿਤ ਸਕੀਮਾਂ (Centrally sponsored schemes ) ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਸਾਰੇ ਸਰਕਾਰੀ ਖਾਤੇ ਪੰਜਾਬੀ ਦੇ ਸਹਿਕਾਰੀ ਬੈਂਕਾਂ ਅਧੀਨ ਖੋਲ੍ਹੇ ਜਾਣਗੇ। ਇਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਇਸ ਤਹਿਤ ਸੂਬਾ ਪੱਧਰੀ, ਜ਼ਿਲ੍ਹਾ ਪੱਧਰੀ, ਡਾਇਟ ਪੱਧਰੀ, ਬਲਾਕ ਪੱਧਰੀ ਅਤੇ ਸਕੂਲ ਪੱਧਰੀ ਸਾਰੇ ਬੈਂਕ ਖਾਤੇ ਇੱਕੋ ਬੈਂਕ ਵਿੱਚ ਹੋਣੇ ਜ਼ਰੂਰੀ ਹਨ ਅਤੇ ਇਹ ਸਾਰੇ ਖਾਤੇ ਜ਼ੀਰੋ ਬਕਾਇਆ ਵਾਲੇ ਹੋਣਗੇ। ਖਾਤੇ ਖੁਲ੍ਹਵਾਉਣ ਤੋਂ ਬਾਅਦ ਮੁੱਖ ਦਫਤਰ ਨੂੰ ਈਮੇਲ financessa@punjabeducation.gov.in ਰਾਹੀਂ ਸੂਚਿਤ ਕਰਨ ਬਾਰੇ ਵੀ ਕਿਹਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਸਮੁੱਚੀ ਸਿੱਖਿਆ ਸਕੀਮ ਅਧੀਨ ਜਾਰੀ ਫੰਡ ਉਦੋਂ ਹੀ ਜਾਰੀ ਹੋਣਗੇ, ਜਦੋਂ ਇਹ ਖਾਤੇ ਖੁਲ੍ਹਵਾਉਣ ਦਾ ਕੰਮ ਮੁਕੰਮਲ ਹੋ ਜਾਵੇਗਾ।

ਸੂਬਾ ਸਰਕਾਰ ਵੱਲੋਂ ਖ਼ਜ਼ਾਨੇ ਰਾਹੀਂ ਸਾਰੀ ਰਾਸ਼ੀ ਮੁੱਖ ਦਫ਼ਤਰ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਹਰੇਕ ਜ਼ਿਲ੍ਹਾ ਦਫ਼ਤਰ, ਡਾਇਟ, ਬਲਾਕ ਅਤੇ ਸਕੂਲ ਦੀ ਖਰਚਾ ਕਰਨ ਦੀ ਲਿਮਟ ਫਿਕਸ ਕੀਤੀ ਜਾਵੇਗੀ ਅਤੇ ਜਦੋਂ ਵੀ ਜ਼ਿਲਾ ਪੱਧਰ, ਡਾਇਟ, ਬਲਾਕ ਪੱਧਰ ਅਤੇ ਸਕੂਲ ਪੱਧਰ ‘ਤੇ ਕੋਈ ਅਦਾਇਗੀ ਕੀਤੀ ਜਾਵੇਗੀ ਤਾਂ ਉਹ PFMS ਪੋਰਟਲ ਰਾਹੀਂ ਅਦਾਇਗੀ ਆਪਣੇ-ਆਪ (Automatically Single Nodal Account ਵਿੱਚੋਂ ਡੈਬਿਟ ਹੋ ਜਾਵੇਗੀ।

Exit mobile version