The Khalas Tv Blog India 30 ਸਤੰਬਰ ਤੱਕ ਪੇਪਰ ਲੈਣ ਦੀ ਕਿੰਨੀ ਕੁ ਹੈ ਤਿਆਰੀ? ਸੁਪਰੀਮ ਕੋਰਟ ਨੇ UGC ਤੋਂ ਮੰਗਿਆ ਜਵਾਬ!
India

30 ਸਤੰਬਰ ਤੱਕ ਪੇਪਰ ਲੈਣ ਦੀ ਕਿੰਨੀ ਕੁ ਹੈ ਤਿਆਰੀ? ਸੁਪਰੀਮ ਕੋਰਟ ਨੇ UGC ਤੋਂ ਮੰਗਿਆ ਜਵਾਬ!

‘ਦ ਖ਼ਾਲਸ ਬਿਊਰੋ- ਸੁਪਰੀਮ ਕੋਰਟ ਨੇ ਕੋਰੋਨਾਵਾਇਰਸ ਦੀ ਬਿਮਾਰੀ ਦਰਮਿਆਨ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਤੋਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਅੰਤਿਮ ਵਰ੍ਹੇ ਦੀਆਂ ਪ੍ਰੀਖਿਆਵਾਂ 30 ਸਤੰਬਰ ਤੱਕ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਖਿਲਾਫ਼ ਦਾਖ਼ਲ ਅਰਜ਼ੀਆਂ ’ਤੇ ਜਵਾਬ ਮੰਗਿਆ ਹੈ। ਪਟੀਸ਼ਨਾਂ ਵਿੱਚ ਬਿਹਾਰ ਅਤੇ ਅਸਾਮ ’ਚ ਆਏ ਹੜ੍ਹਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਦਰਜਨ ਤੋਂ ਵੱਧ ਪਟੀਸ਼ਨਰਾਂ ਜਿਨ੍ਹਾਂ ਵਿੱਚ ਇੱਕ ਕਰੋਨਾ ਪਾਜ਼ੇਟਿਵ ਵਿਦਿਆਰਥੀ ਵੀ ਸ਼ਾਮਲ ਹੈ, ਨੇ ਕਿਹਾ ਕਿ ਕਈ ਯੂਨੀਵਰਸਿਟੀਆਂ ਕੋਰੋਨਾ ਕਰਕੇ ਪਹਿਲਾਂ ਹੀ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰ ਚੁੱਕੀਆਂ ਹਨ। ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਵਾਲੇ ਬੈਂਚ ਨੇ ਅਗਲੀ ਸੁਣਵਾਈ 31 ਜੁਲਾਈ ਲਈ ਨਿਰਧਾਰਿਤ ਕਰਦਿਆਂ ਯੂਜੀਸੀ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।

Exit mobile version