The Khalas Tv Blog India ਗੁਆਂਢੀ ਹੋਣ ਦੇ ਨਾਤੇ ਤਾਲਿਬਾਨ ਨੇ ਕਹੀ ਭਾਰਤ ਨੂੰ ਇਹ ਵੱਡੀ ਗੱਲ
India International

ਗੁਆਂਢੀ ਹੋਣ ਦੇ ਨਾਤੇ ਤਾਲਿਬਾਨ ਨੇ ਕਹੀ ਭਾਰਤ ਨੂੰ ਇਹ ਵੱਡੀ ਗੱਲ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਦੇ ਸੁਰ ਤਾਲਿਬਾਨ ਪ੍ਰਤੀ ਬਦਲੇ ਰਹੇ ਹਨ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਤਾਲਿਬਾਨ ਨੇ ਕਿਹਾ ਕਿ ਉਹ ਆਪਣੇ ਗੁਆਂਢੀਆਂ ਨਾਲ ਅਮਨ-ਸ਼ਾਂਤੀ ਵਾਲੇ ਮਾਹੌਲ ਵਿੱਚ ਯਕੀਨ ਰੱਖਦੇ ਹਨ।

ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਹੈ ਕਿ ਪਾਕਿਸਤਾਨ ਸਾਡਾ ਗੁਆਂਢ ਹੈ, ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਹੈ। ਭਾਰਤ ਵੀ ਸਾਡਾ ਖੇਤਰੀ ਦੇਸ਼ ਹੈ। ਕੋਈ ਵੀ ਖਿੱਤੇ ਵਿੱਚ ਆਪਣੇ ਗੁਆਂਢੀ ਨਹੀਂ ਬਦਲ ਸਕਦਾ। ਸਾਨੂੰ ਇਹ ਸਚਾਈ ਮੰਨ ਕੇ ਅਮਨੋ-ਅਮਾਨ ਨਾਲ ਸਹਿ-ਹੋਂਦ ਰੱਖਣੀ ਹੋਵੇਗੀ। ਇਸੇ ਵਿੱਚ ਸਾਰਿਆਂ ਦਾ ਹਿੱਤ ਲੁਕਿਆ ਹੋਇਆ ਹੈ।

Exit mobile version