The Khalas Tv Blog Punjab ਪੰਜਾਬ ਦੀਆਂ ਨਗਰ ਨਿਗਮਾਂ ਚੋਣਾਂ ਲਈ ਨਾਮਜ਼ਦਗੀ ਅੱਜ ਤੋਂ, 12 ਦਸੰਬਰ ਆਖਰੀ ਤਰੀਕ
Punjab

ਪੰਜਾਬ ਦੀਆਂ ਨਗਰ ਨਿਗਮਾਂ ਚੋਣਾਂ ਲਈ ਨਾਮਜ਼ਦਗੀ ਅੱਜ ਤੋਂ, 12 ਦਸੰਬਰ ਆਖਰੀ ਤਰੀਕ

ਪੰਜਾਬ ਵਿੱਚ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਯਾਨੀ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗੀ। ਨਾਮਜ਼ਦਗੀ ਪ੍ਰਕਿਰਿਆ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗੀ। ਉਮੀਦਵਾਰ 12 ਅਗਸਤ ਨੂੰ ਨਾਮਜ਼ਦਗੀ ਦਾਖ਼ਲ ਕਰ ਸਕਣਗੇ। ਚੋਣ ਕਮਿਸ਼ਨ ਨੇ ਅਧਿਕਾਰੀਆਂ ਦੀ ਨਿਯੁਕਤੀ ਤੋਂ ਲੈ ਕੇ ਨਾਮਜ਼ਦਗੀ ਤੱਕ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਹਨ।

ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ‘ਚ ਚੋਣਾਂ ਹੋ ਰਹੀਆਂ ਹਨ, ਉੱਥੇ ਹਥਿਆਰ ਲੈ ਕੇ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਅਸਲਾ ਐਕਟ ਦੇ ਤਹਿਤ, ਜ਼ਿਲ੍ਹਾ ਮੈਜਿਸਟ੍ਰੇਟ, ਸਮਰੱਥ ਅਧਿਕਾਰੀ ਵਜੋਂ, ਹਥਿਆਰਾਂ ਨੂੰ ਸਮਰਪਣ ਕਰਨ ਦੀ ਲੋੜ ਦਾ ਮੁਲਾਂਕਣ ਕਰੇਗਾ।

37.32 ਲੱਖ ਵੋਟਰ ਵੋਟ ਪਾਉਣਗੇ

ਇਸ ਚੋਣ ਵਿੱਚ ਕੁੱਲ 37 ਲੱਖ 32 ਹਜ਼ਾਰ 636 ਵੋਟਰ ਆਪਣੀ ਵੋਟ ਪਾਉਣਗੇ। ਇਸ ਦੌਰਾਨ 19 ਲੱਖ 55 ਹਜ਼ਾਰ 888 ਪੁਰਸ਼ ਅਤੇ 17 ਲੱਖ 76 ਹਜ਼ਾਰ 544 ਔਰਤਾਂ ਵੋਟ ਪਾਉਣਗੀਆਂ। ਇਸ ਵਾਰ ਵੋਟਿੰਗ ਈਵੀਐਮ ਰਾਹੀਂ ਹੋਵੇਗੀ। ਨਾਮਜ਼ਦਗੀ ਦੀ ਆਖਰੀ ਮਿਤੀ 12 ਦਸੰਬਰ ਰੱਖੀ ਗਈ ਹੈ।

ਇਸ ਤੋਂ ਇਲਾਵਾ ਕਮਿਸ਼ਨ ਨੇ ਪੜਤਾਲ ਲਈ 13 ਦਸੰਬਰ, 2024 ਨਿਰਧਾਰਿਤ ਕੀਤੀ ਹੈ ਅਤੇ ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 14 ਦਸੰਬਰ, 2024 (ਸ਼ਾਮ 3 ਵਜੇ ਤੱਕ) ਹੈ।

Exit mobile version