The Khalas Tv Blog Punjab ਜਲੰਧਰ ਚੋਣ ਲਈ ਭਖਿਆ ਮੈਦਾਨ, ਇਨ੍ਹਾਂ ਉਮੀਦਵਾਰਾਂ ਦੇ ਕਾਗ਼ਜ਼ ਪਾਏ ਗਏ ਸਹੀ
Punjab

ਜਲੰਧਰ ਚੋਣ ਲਈ ਭਖਿਆ ਮੈਦਾਨ, ਇਨ੍ਹਾਂ ਉਮੀਦਵਾਰਾਂ ਦੇ ਕਾਗ਼ਜ਼ ਪਾਏ ਗਏ ਸਹੀ

ਜਲੰਧਰ ਪੱਛਮੀ (Jalandhar west) ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਅੱਜ ਨਾਮਜ਼ਦਗੀਆਂ ਦੀ ਪੜਤਾਲ ਪਿਛੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੁੱਲ 23 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਿਨ੍ਹਾਂ ਵਿਚੋਂ ਪੜਤਾਲ ਦੌਰਾਨ 7 ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਰਾਜ ਕੁਮਾਰ, ਇੰਦਰਜੀਤ ਸਿੰਘ, ਵਿਸ਼ਾਲ, ਅਜੇ ਕੁਮਾਰ ਭਗਤ, ਨੀਟੂ, ਅਜੇ, ਵਰੁਣ ਕਲੇਰ, ਅਮਿਤ ਕੁਮਾਰ, ਆਰਤੀ ਅਤੇ ਦੀਪਕ ਭਗਤ (ਸਾਰੇ ਆਜ਼ਾਦ) ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਸਪਾ ਦੇ ਬਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਮਹਿੰਦਰਪਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੌਰ, ਸ੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ ਉਨ੍ਹਾਂ ਵਿੱਚ ਅੰਜੂ ਅੰਗੁਰਾਲ ਕਵਰਿੰਗ ਉਮੀਦਵਾਰ ਭਾਜਪਾ, ਕਰਨ ਸੁਮਨ ਕਵਰਿੰਗ ਉਮੀਦਵਾਰ ਕਾਂਗਰਸ, ਅਤੁੱਲ ਭਗਤ ਕਵਰਿੰਗ ਉਮੀਦਵਾਰ ਆਮ ਆਦਮੀ ਪਾਰਟੀ, ਪਰਮਜੀਤ ਮੱਲ ਕਵਰਿੰਗ ਉਮੀਦਵਾਰ ਬਸਪਾ ਦੇ ਕਾਗਜ਼ ਰੱਦ ਕੀਤੇ ਗਏ ਹਨ ਕਿਉਂ ਜੋ ਪਾਰਟੀਆਂ ਦੇ ਮੁੱਖ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ।

ਇਸ ਤੋਂ ਇਲਾਵਾ ਇਕਬਾਲ ਚੰਦ ਜਿਨ੍ਹਾਂ ਦੇ ਨਾਮਜ਼ਦਗੀ ਵਿੱਚ ਪਰਪੋਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸਨ, ਬਲਵਿੰਦਰ ਕੁਮਾਰ ਲੋੜੀਂਦੇ 10 ਪਰਪੋਜ਼ਰ ਨਾ ਹੋਣ ਕਰਕੇ ਅਤੇ ਮਹਿੰਦਰਪਾਲ ਵਲੋਂ ਨਾਮੀਨੇਸ਼ਨ ਫਾਰਮ 2-ਬੀ ਉਮੀਦਵਾਰ ਵਲੋਂ ਦਸਤਖਤ ਨਾ ਕੀਤਾ ਹੋਣ ਅਤੇ ਲੋੜੀਂਦੇ 10 ਪਰਪੋਜ਼ਰ ਨਾ ਹੋਣ ਕਰਕੇ ਰੱਦ ਕੀਤੇ ਗਏ ਹਨ।

ਇਹ ਵੀ ਪੜ੍ਹੋ –   ਕੀ ਜੇਲ੍ਹ ‘ਚ ਬੈਠੇ ਸੰਸਦ ਮੈਂਬਰ ਚੁੱਕ ਸਕਦੇ ਸਹੁੰ? ਜਾਣੋ ਕੀ ਕਹਿੰਦੇ ਹਨ ਨਿਯਮ

 

Exit mobile version