The Khalas Tv Blog India ਨੂਹ ਮਾਮਲੇ ਦੇ ਦੋਸ਼ੀ ਮੋਨੂੰ ਮਾਨੇਸਰ ਨੂੰ ਮਿਲੀ ਜ਼ਮਾਨਤ, ਜਾਣੋ ਕੋਰਟ ਨੇ ਕੀ ਕਿਹਾ
India

ਨੂਹ ਮਾਮਲੇ ਦੇ ਦੋਸ਼ੀ ਮੋਨੂੰ ਮਾਨੇਸਰ ਨੂੰ ਮਿਲੀ ਜ਼ਮਾਨਤ, ਜਾਣੋ ਕੋਰਟ ਨੇ ਕੀ ਕਿਹਾ

Noah violence accused Monu Manesar got bail, know what the court said

ਹਰਿਆਣਾ ਦੇ ਨੂਹ ‘ਚ 31 ਜੁਲਾਈ ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਦੋਸ਼ੀ ਮੋਨੂੰ ਮਾਨੇਸਰ ਨੂੰ ਸੋਮਵਾਰ ਨੂੰ ਜੇਐੱਮਆਈਸੀ ਅਮਿਤ ਵਰਮਾ ਦੀ ਅਦਾਲਤ ਤੋਂ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਮਿਲ ਗਈ ਹੈ। ਜੇਐਮਆਈਸੀ ਅਮਿਤ ਵਰਮਾ ਦੀ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿੱਚ ਜ਼ਬਰਦਸਤ ਬਹਿਸ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਕੇਸ ਰਾਖਵਾਂ ਰੱਖ ਲਿਆ। ਬਾਅਦ ਦੁਪਹਿਰ ਕਰੀਬ 4 ਵਜੇ ਫ਼ੈਸਲਾ ਸੁਣਾਉਣ ਲਈ ਕਿਹਾ। ਇਸ ਤੋਂ ਬਾਅਦ ਜਦੋਂ ਅਦਾਲਤ ਬੈਠੀ ਤਾਂ ਅਦਾਲਤ ਨੇ ਮੋਨੂੰ ਮਾਨੇਸਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ।

ਮੋਨੂੰ ਮਾਨੇਸਰ ਦੇ ਵਕੀਲ ਸੋਮਦੱਤ ਸ਼ਰਮਾ ਦਾ ਕਹਿਣਾ ਹੈ ਕਿ ਮੋਨੂੰ ਮਾਨੇਸਰ ਦੀ ਜ਼ਮਾਨਤ ‘ਤੇ ਸੁਣਵਾਈ ਸੀ। ਅਦਾਲਤ ਵਿੱਚ ਕੇਸ ਨੰਬਰ 37 ਦੀ ਬਹਿਸ ਹੋਈ। ਦੀ ਧਾਰਾ 295 ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਧਾਰਾਵਾਂ ਦੇ ਮਾਮਲੇ ‘ਤੇ ਬਹਿਸ ਹੋਈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਮੰਨਿਆ ਕਿ ਫੇਸਬੁੱਕ ‘ਤੇ ਲਿਖੇ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ। ਇਸ ਤੋਂ ਇਲਾਵਾ ਪੁਲੀਸ ਵੱਲੋਂ ਬਰਾਮਦ ਕੀਤਾ ਗਿਆ ਹਥਿਆਰ ਲਾਇਸੈਂਸੀ ਸੀ।

ਇਸ ਲਈ ਅਦਾਲਤ ਵੱਲੋਂ ਦੁਪਹਿਰ ਬਾਅਦ ਦਿੱਤੇ ਗਏ ਫ਼ੈਸਲੇ ਵਿੱਚ ਮੋਨੂੰ ਮਾਨੇਸਰ ਨੂੰ ਜ਼ਮਾਨਤ ਦੇ ਦਿੱਤੀ ਗਈ। ਉਸ ਦੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਮੋਨੂੰ ਮਾਨੇਸਰ ਖ਼ਿਲਾਫ਼ ਰਾਜਸਥਾਨ ਵਿੱਚ ਦਰਜ ਜੁਨੈਦ-ਨਸੀਰ ਕਤਲ ਕੇਸ ਅਤੇ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ਦੇ ਪਟੌਦੀ ਵਿੱਚ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ। ਹੁਣ ਉਸ ਦੀ ਜ਼ਮਾਨਤ ਲਈ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੀਨੀਅਰ ਵਕੀਲ ਐਲਐਨ ਪਰਾਸ਼ਰ ਫਰੀਦਾਬਾਦ ਅਤੇ ਕੁਲਭੂਸ਼ਣ ਭਾਰਦਵਾਜ ਗੁਰੂਗ੍ਰਾਮ ਨੇ ਵੀ ਮੋਨੂੰ ਮਾਨੇਸਰ ਦੇ ਕੇਸ ਦੀ ਦਲੀਲ ਦਿੱਤੀ ਸੀ। ਹਾਲਾਂਕਿ ਮੋਨੂੰ ਮਾਨੇਸਰ ਅਜੇ ਵੀ ਜੇਲ ‘ਚ ਹੀ ਰਹੇਗਾ। ਫਿਲਹਾਲ ਉਹ ਪਟੌਦੀ ਦੇ ਇੱਕ ਮਾਮਲੇ ਵਿੱਚ ਭੋਂਡਸੀ ਜੇਲ੍ਹ ਵਿੱਚ ਬੰਦ ਹੈ।

31 ਜੁਲਾਈ ਨੂੰ ਨੂਹ ‘ਚ ਵੱਡੇ ਪੱਧਰ ‘ਤੇ ਹਿੰਸਾ ਹੋਈ ਸੀ। ਇਸ ਦੌਰਾਨ ਬ੍ਰਜਮੰਡਲ ਯਾਤਰਾ ਕੱਢੀ ਗਈ। ਬਾਅਦ ‘ਚ ਦੋਵੇਂ ਫ਼ਿਰਕੇ ਆਹਮੋ-ਸਾਹਮਣੇ ਹੋ ਗਏ, ਜਿਸ ‘ਚ ਕਰੀਬ ਛੇ ਲੋਕ ਮਾਰੇ ਗਏ।

Exit mobile version