The Khalas Tv Blog Punjab ਪਾਰਟੀ ਨਾਲ ਨਹੀਂ ਕੋਈ ਨਾਰਾਜ਼, ਐਮਪੀ ਦੇ ਪਿਤਾ ਦਾ ਵੱਡਾ ਬਿਆਨ
Punjab

ਪਾਰਟੀ ਨਾਲ ਨਹੀਂ ਕੋਈ ਨਾਰਾਜ਼, ਐਮਪੀ ਦੇ ਪਿਤਾ ਦਾ ਵੱਡਾ ਬਿਆਨ

ਬਿਉਰੋ ਰਿਪਰਟ – ਪੰਜਾਬ ‘ਚ ਬਣੀ ਨਵੀਂ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਚੱਲ ਰਹੀਆਂ ਨਾਰਾਜ਼ਗੀ ਦੀਆਂ ਖਬਰਾ ਦਾ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਖੰਡਨ ਕੀਤਾ ਹੈ। ਬੀਤੇ ਕੁਝ ਦਿਨਾਂ ਤੋਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀਆਂ ਨਾਰਾਜਗੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਤਰਸੇਮ ਸਿੰਘ ਨੇ ਕਿਹਾ ਕਿ ਕਿਸੇ ਦੀ ਕੋਈ ਨਾਰਾਜਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਾਂ ਪਾਰਟੀ ਬਣੀ ਹੈ ਤੇ ਆਉਣ ਵਾਲੇ ਦਿਨਾਂ ‘ਚ ਸਾਰਿਆਂ ਨੂੰ ਜ਼ਿੰਮੇਵਾਰੀ ਦਿੱਤੀਆਂ ਜਾਣਗੀਆਂ ਤੇ ਜਲਦੀ ਹੀ ਪਾਰਟੀ ਦੀ ਮੀਟਿੰਗ ਬੁਲਾ ਕੇ ਮੈਂਬਰਸਿਪ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ 5-5 ਤੇ 11-11 ਮੈਂਬਰਾਂ ਦੀ ਜਿਲ੍ਹੇ ‘ਚ ਕਮੇਟੀਆਂ ਬਣਾਵਾਂਗੇ ਤੇ ਉਹ ਕਮੇਟੀਆਂ ਭਰਤੀ ਕਰਨਗੀਆਂ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ ਹੈ ਉਹ ਪਾਰਟੀ ਦੇ ਨਾਲ ਹਨ। ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਦੀਆਂ ਪਾਰਟੀ ਨਾਲ ਮਨ ਮਟਾਵ ਦੀਆਂ ਖਬਰਾ ਸਨ। 14 ਜਨਵਰੀ ਨੂੰ ਮਾਘੀ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਪ੍ਰਧਾਨ ਪਾਰਲੀਮੈਂਟ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਗਿਆ ਸੀ.

ਇਹ ਵੀ ਪੜ੍ਹੋ – ਚੰਡੀਗੜ੍ਹ ‘ਚ 4 ਦੁਕਾਨਾਂ ਸੜ ਗਈਆਂ: ਮਾਰਬਲ ਮਾਰਕੀਟ ‘ਚ ਵੀ ਫੈਲ ਗਈ ਅੱਗ, ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ

 

Exit mobile version