The Khalas Tv Blog Punjab ਚਾਹੇ ਅਸੀਂ ਜਿਹੋ ਜਿਹੇ ਹਾਂ, ਤੁਹਾਡੇ ਹੀ ਹਾਂ – ਸੁਖਬੀਰ ਬਾਦਲ
Punjab

ਚਾਹੇ ਅਸੀਂ ਜਿਹੋ ਜਿਹੇ ਹਾਂ, ਤੁਹਾਡੇ ਹੀ ਹਾਂ – ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ‘ਤੇ ਖੂਬ ਨਿਸ਼ਾਨੇ ਕੱਸੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ  ਪਾਰਟੀ ਨੇ ਪੰਜਾਬ ਨੂੰ ਬਰਬਾਦ ਕੇ ਰੱਖ ਦਿੱਤਾ ਹੈ।ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ‘ਤੇ ਹ ਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲੀ ਵਾਰ ਮਾਫੀਆ ਦੇ ਮਾਈ ਨਿੰਗ ਕਿੰਗ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਬਣਾਇਆ ਹੈ, ਜਿਸ ਨੇ ਰੂਪਨਗਰ ਜਿਲ੍ਹੇ ਨੂੰ ਪੁੱਟ ਪੁੱਟ ਕੇ ਪਹਾਡ਼ ਹੀ ਖਤਮ ਕਰ ਦਿੱਤੇ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਸਨ।ਪਰ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਾਰੀਆਂ ਸਹੂਲਤਾਂ ਹੀ ਠੱਪ ਕਰ ਦਿੱਤੀਆ ਨੇ।।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੱਲ ਉਹ ਸਰਕਾਰ ਹੈ ਜਿਹੜੀ ਹਰ ਟਾਈਮ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹੈ ਤਿਆਰ,ਕਿਉਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਸਰਕਾਰ। ਉਨ੍ਹਾਂ ਨੇ ਕਿਹਾ ਕਿ ਬਾਕੀ ਦੀਆਂ ਸਰਕਾਰਾਂ ਸਿਰਫ ਗੱਲਾਂ ਕਰਦੀਆਂ ਹਨ, ਪਰ ਜੋ ਬਦਾਲਾਅ ਆਕਾਲੀ ਸਰਕਾਰ ਨੇ ਕੀਤਾ ਉਹ ਬਦਲਾਅ ਕੋਈ ਹੋਰ ਸਰਕਾਰ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਛੋਟੇ ਕਸਬਿਆਂ ਨੂੰ ਵੱਡੇ ਸ਼ਹਿਰਾਂ ਵਿਚ ਬਦਲਿਆ।

ਅੱਜ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਖੇ  ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨਾਂ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਕੇਜਰੀਵਾਲ ਪੰਜਾਬ ਵਿੱਚ ਨਹੀਂ ਆਇਆ ਅਤੇ ਹੁਣ ਪੰਜਾਬ ਦੀਆਂ ਕੰਧਾਂ ਉਤੇ ‘ਇੱਕ ਮੌਕਾ ਕੇਜਰੀਵਾਲ ਨੂੰ’ ਲਿਖਵਾ ਕੇ ਪੰਜਾਬ ਦੇ ਲੋਕਾਂ ਤੋਂ ਮੌਕਾਂ ਮੰਗ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਠੱਗਾਂ ਦੀ ਪਾਰਟੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ‘ਚਾਹੇ ਅਸੀਂ ਜਿਹੋ ਜਿਹੇ ਹਾਂ, ਤੁਹਾਡੇ ਹੀ ਹਾਂ’ । ਉਨ੍ਹਾਂ ਨੇ ਇਹ ਵੀ  ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਲਈ ਜੋ ਸੰਘਰਸ਼ ਉਨ੍ਹਾਂ ਦੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੋਰ ਕੋਈ ਨਹੀਂ ਕਰ ਸਕਦਾ।

Exit mobile version