The Khalas Tv Blog Punjab ਸੂਬੇ ‘ਚ ਧੁੰਦ ਦਾ ਨਹੀਂ ਕੋਈ ਅਲਰਟ! 27 ਤੋਂ ਬਾਅਦ ਵਿਗੜੇਗਾ ਮੌਸਮ
Punjab

ਸੂਬੇ ‘ਚ ਧੁੰਦ ਦਾ ਨਹੀਂ ਕੋਈ ਅਲਰਟ! 27 ਤੋਂ ਬਾਅਦ ਵਿਗੜੇਗਾ ਮੌਸਮ

ਬਿਉਰੋ ਰਿਪੋਰਟ -ਬੀਤੇ ਦਿਨ ਪਹਾੜਾਂ ਵਿਚ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਠੰਡ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਦੇ ਤਾਪਮਾਨ ਵਿਚ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਸਮੇਂ ਪੰਜਾਬ ਵਿਚ 10 ਡਿਗਰੀ ਦੇ ਆਸ-ਪਾਸ ਤਾਪਮਾਨ ਬਣਿਆ ਹੋਇਆ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਵਿਚ ਅੱਜ ਧੁੰਦ ਦਾ ਕੋਈ ਅਲਰਟ ਨਹੀਂ ਹੈ ਪਰ 27 ਤੋਂ ਦੁਬਾਰਾ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਵੀ ਅਜੇ ਕੋਈ ਸੰਭਾਵਨਾ ਨਹੀਂ ਹੈ।

ਜਿਸ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪੰਜਾਬ ‘ਚ 23 ਨਵੰਬਰ ਤੱਕ ਆਮ ਤੌਰ ‘ਤੇ 3.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾਂਦੀ ਹੈ ਪਰ ਇਸ ਵਾਰ ਸੂਬੇ ‘ਚ 99 ਫੀਸਦੀ ਘੱਟ ਬਾਰਿਸ਼ ਹੋਈ ਹੈ। ਅੰਮ੍ਰਿਤਸਰ ਇਕਲੌਤਾ ਜ਼ਿਲ੍ਹਾ ਹੈ ਜਿਸ ਵਿਚ ਨਵੰਬਰ ਮਹੀਨੇ ਵਿਚ 4.5 ਮਿਲੀਮੀਟਰ ਤੱਕ ਮੀਂਹ ਦੇ ਨਾਲ 0.2 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ – “ਗਿੱਦੜਬਾਹਾ ’ਚ ਮੇਰੀ ਨਹੀਂ ਮਹਿਲਾਵਾਂ ਦੀ ਹਾਰ ਹੋਈ”

 

Exit mobile version