The Khalas Tv Blog Punjab ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਨਹੀਂ ਬਲੇਗੀ ਅੱਗ! ਡੱਲੇਵਾਲ ਦੀ ਸਿਹਤ ਦਿੰਦੀ ਜਾ ਰਹੀ ਜਵਾਬ
Punjab

ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਨਹੀਂ ਬਲੇਗੀ ਅੱਗ! ਡੱਲੇਵਾਲ ਦੀ ਸਿਹਤ ਦਿੰਦੀ ਜਾ ਰਹੀ ਜਵਾਬ

ਬਿਉਰੋ ਰਿਪੋਰਟ – ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ  (Jagjeet Singh Dallewal) ਦੀ ਸਿਹਤ ਜਵਾਬ ਦਿੰਦੇ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਕਿਸਾਨਾਂ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਕੱਲ੍ਹ ਤੋਂ ਕਿਸਾਨਾਂ ਦੇ ਚੁੱਲ੍ਹਿਆਂ ਦੇ ਵਿਚ ਵੀ ਅੱਗ ਨਹੀਂ ਬਲੇਗੀ। ਕਿਸਾਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਕਿਸੇ ਵੀ ਟਰਾਲੀ ਅਤੇ ਲੰਗਰ ਦੇ ਵਿਚ ਸਵੇਰ ਦਾ ਰਾਸ਼ਨ ਨਹੀਂ ਬਣੇਗਾ। ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਪਿੰਡਾਂ ਅਤੇ ਗੁਰਦੁਆਰਿਆਂ ਤੋਂ ਜੋ ਲੰਗਰ ਆ ਰਿਹਾ ਹੈ ਉਨ੍ਹਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਕੱਲ੍ਹ ਤੋਂ ਉਹ ਲੰਗਰ ਲੈ ਕੇ ਨਾ ਆਉਣ। ਕਿਸਾਨ ਲੀਡਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਅੱਜ ਸਹੀ ਨਹੀਂ ਹੈ, ਜਿਸ ਕਰਕੇ ਉਹ ਨਹਾ ਨਹੀਂ ਪਾਏ ਅਤੇ ਨਾ ਹੀ ਗੁਰਦੁਆਰੇ ਜਾ ਸਕੇ, ਜਿਸ ਤੋਂ ਬਾਅਦ ਕਿਸਾਨਾਂ ਤਹਿ ਕੀਤਾ ਕਿ ਕਿਸਾਨਾਂ ਦਾ ਖਾਣਾ ਖਾਨਾ ਸਹੀ ਗੱਲ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਕਿਉਂ ਕਿ ਸਰਕਾਰ ਨੇ ਪਹਿਲਾਂ ਮੰਗਾਂ ਮਨ ਲਈਆਂ ਸਨ  ਪਰ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡਾ ਆਗੂ ਮਰਨ ਕਿਨਾਰੇ ਹੈ ਅਸੀਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ 500-700 ਕਿਸਾਨਾਂ ਦੀ ਲੱਤਾਂ ਟੁੱਟਣ ਤੋਂ ਬਿਨ੍ਹਾਂ ਇਹ ਮੋਰਚਾ ਫਤਿਹ ਨਹੀਂ ਹੋਣਾ। ਦੱਸ ਦੇਈਏ ਕਿ ਅੱਜ ਖਨੌਰੀ ਬਾਰਡਰ ‘ਤੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਸੰਗਰੂਰ ਸਰਤਾਰ ਸਿੰਘ ਚਾਹਲ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ ਸਨ, ਜਿਸ ‘ਤੇ ਕਿਸਾਨਾਂ ਨੇ ਕਿਹਾ ਕਿ ਇਹ ਡੱਲੇਵਾਲ ਦਾ ਹਾਲ ਜਾਣਨ ਲਈ ਨਹੀਂ ਆਏ ਸਗੋਂ ਇਹ ਜਾਣਨ ਆਏ ਹਨ ਕਿ ਡੱਲੇਵਾਲ ਦੀ ਸਿਹਤ ਹੋਰ ਕਿੰਨੇ ਚੱਲੇਗੀ।

ਇਹ ਵੀ ਪੜ੍ਹੋ – ਸਰਕਾਰ ਮਾਂ ਹੁੰਦੀ ਹੈ, ਅੱਗੇ ਆ ਕੇ ਕਿਸਾਨਾਂ ਨਾਲ ਕਰੇ ਗੱਲ

 

Exit mobile version