The Khalas Tv Blog International ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰਕਟ ਹੱਲ ਕਰਨ ਦੇ ਨਹੀਂ ਹੈ ਯੋਗ – ਤੁਰਕੀ
International

ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰਕਟ ਹੱਲ ਕਰਨ ਦੇ ਨਹੀਂ ਹੈ ਯੋਗ – ਤੁਰਕੀ

‘ਦ ਖ਼ਾਲਸ ਬਿਊਰੋ : ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਨੇ ਕਿਹਾ ਹੈ ਕਿ ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰ ਕਟ ਨੂੰ ਹੱਲ ਕਰਨ ਦੇ ਯੋਗ ਨਹੀਂ ਹੈ। ਯੂਕਰੇਨ ਦੇ ਦੌਰੇ ‘ਤੇ ਆਏ ਤੈਯਪ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤੁਰਕੀ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਕਟ ਨੂੰ ਸੁਲਝਾਉਣ ‘ਚ ਕੋਈ ਮਦਦ ਨਹੀਂ ਕੀਤੀ ਹੈ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਸਕਾਰਾਤਮਕ ਰੁਖ ਨਹੀਂ ਅਪਣਾਇਆ।

Exit mobile version