The Khalas Tv Blog India ਬਿਹਾਰ ਦੇ ਮੁੱਖ ਮੰਤਰੀ ਦਾ ਬਿਆਨ ਪੜ੍ਹ ਕੇ ਕੰਗਨਾ ਦਾ ਫਿਰ ਚੜ੍ਹ ਜਾਣਾ ਪਾਰਾ
India

ਬਿਹਾਰ ਦੇ ਮੁੱਖ ਮੰਤਰੀ ਦਾ ਬਿਆਨ ਪੜ੍ਹ ਕੇ ਕੰਗਨਾ ਦਾ ਫਿਰ ਚੜ੍ਹ ਜਾਣਾ ਪਾਰਾ

‘ਦ ਖ਼ਾਲਸ ਟੀਵੀ ਬਿਊਰੋ:-ਆਪਣੇ ਤਾਜਾ ਬੇਸਿਰ ਪੈਰ ਦੇ ਬਿਆਨ ਨਾਲ ਫਸੀ ਕੰਗਨਾ ਰਨੌਤ ਲਈ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦਾ ਬਿਆਨ ਵੀ ਪਰੇਸ਼ਾਨੀ ਖੜ੍ਹੀ ਕਰਨ ਵਾਲਾ ਹੈ। ਸਾਲ 1947 ਵਿੱਚ ਭਾਰਤ ਨੂੰ ਆਜ਼ਾਦੀ ਭੀਖ ਵਿੱਚ ਮਿਲੀ ਹੈ, ਇਹ ਦੱਸਣ ਵਾਲੀ ਅਦਾਕਾਰਾ ਕੰਗਨਾ ਰਨੌਤ ਦੇ ਇਸ ਬਿਆਨ ਉੱਤੇ ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਹੈ ਕਿ ਅਜਿਹੇ ਬਿਆਨਾਂ ਨੂੰ ਮਜ਼ਾਕ ਵਿੱਚ ਉਡਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾ ਉੱਤੇ ਬਹੁਤਾ ਗੌਰ ਦੇਣ ਦੀ ਲੋੜ ਨਹੀਂ ਹੁੰਦੀ।

ਨੀਤੀਸ਼ ਕੁਮਾਰ ਨੇ ਕਿਹਾ ਕਿ ਇਹ ਦੇਖ ਹੈਰਾਨੀ ਹੁੰਦੀ ਹੈ ਕਿ ਅਜਿਹੀਆਂ ਗੱਲਾਂ ਨੂੰ ਪਬਲਿਸ਼ ਕੌਣ ਕਰਦਾ ਹੈ। ਇਸਦਾ ਮਹੱਤਵ ਕੀ ਹੈ। ਕੀ ਅਜਿਹੀਆਂ ਚੀਜ਼ਾਂ ਉੱਤੇ ਗੌਰ ਕਰਨਾ ਚਾਹੀਦਾ ਹੈ। ਕੌਣ ਨਹੀਂ ਜਾਣਦਾ ਕਿ ਦੇਸ਼ ਕਦੋਂ ਆਜ਼ਾਦ ਹੋਇਆ ਸੀ। ਇਹ ਦੱਸ ਦਈਏ ਕਿ ਥੋੜ੍ਹੇ ਦਿਨ ਪਹਿਲਾਂ ਕੰਗਨਾ ਨੇ ਇਕ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਸੀ ਦੇਸ਼ ਨੂੰ ਸਹੀ ਮਾਇਨੇ ਵਿੱਚ ਆਜ਼ਾਦੀ 2014 ਵਿੱਚ ਮਿਲੀ, ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ। ਜੋ ਆਜਾਦੀ 1947 ਵਿੱਚ ਮਿਲੀ ਸੀ, ਉਹ ਭੀਖ ਸੀ।

Exit mobile version