The Khalas Tv Blog India ਨੀਤੀਸ਼ ਤੇ ਤੇਜਸਵੀ ਨੇ ਦਿੱਤੇ ਵੱਡੇ ਬਿਆਨ, ਦੋਵੇਂ ਪਹੁੰਚੇ ਦਿੱਲੀ
India Lok Sabha Election 2024

ਨੀਤੀਸ਼ ਤੇ ਤੇਜਸਵੀ ਨੇ ਦਿੱਤੇ ਵੱਡੇ ਬਿਆਨ, ਦੋਵੇਂ ਪਹੁੰਚੇ ਦਿੱਲੀ

ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ, ਜਿਸ ਤੋਂ ਬਾਅਦ ਐਨਡੀਏ (NDA) ਅਤੇ ਇੰਡੀਆ ਗਠਜੋੜ (India Alliance) ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਨਤੀਜਿਆਂ ਤੋਂ ਬਾਅਦ ਸਾਰਿਆਂ ਦੀ ਨਜ਼ਰਾਂ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ’ਤੇ ਲੱਗਿਆਂ ਹੋਇਆਂ ਹਨ। ਨੀਤੀਸ਼ ਕੁਮਾਰ ਨੇ ਦਿੱਲੀ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ, ਉਨ੍ਹਾਂ  ਕਿਹਾ ਕਿ ਸਰਕਾਰ ਤਾਂ ਬਣੇਗੀ ਹੀ। ਨੀਤੀਸ਼ ਵੱਲੋਂ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਬਅਦ ਸਿੱਧੇ ਆਪਣੀ ਰਿਹਾਇਸ਼ ਵੱਲ ਰਵਾਨਾ ਹੋ ਗਏ ਹਨ।

ਐਨਡੀਏ ਦੀ ਮੀਟਿੰਗ ਤੋਂ ਪਹਿਲਾ ਜੇਡੀਯੂ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਹ ਐਨਡੀਏ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਾਡੀ ਇੰਡੀਆ ਗਠਜੋੜ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ। ਇਹ ਸਿਰਫ ਇਕ ਅਫਵਾਹ ਹੈ।

ਇਸ ਦੌਰਾਨ ਤੇਜਸਵੀ ਯਾਦਵ ਦਾ ਵੀ ਬਿਆਨ ਸਾਹਮਣੇ ਆਇਆ ਹੈ। ਤੇਜਸਵੀ ਨੇ ਵੀ ਹਵਾਈ ਅੱਡੇ ਉੱਤੇ ਉੱਤਰਦੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਦੇਖੋ ਕੀ ਹੁੰਦਾ ਹੈ। ਉਨ੍ਹਾਂ ਨਿਤੀਸ਼ ਕੁਮਾਰ ਨਾਲ ਦਿੱਲੀ ਆਉਣ ‘ਤੇ ਕਿਹਾ “ਦੁਆ ਸਲਾਮ” ਹੋਈ ਅਤੇ ਕੀ ਗੱਲ ਹੋਈ ? ਸਬਰ ਰੱਖੋ, ਦੇਖਦੇ ਜਾਓ ਕੀ ਹੁੰਦਾ ਅਤੇ ਇੰਤਜ਼ਾਰ ਕਰੋ।

ਇਹ ਵੀ ਪੜ੍ਹੋ –   ਅਖੀਲੇਸ਼ ਯਾਦਵ ਇੰਡੀਆ ਗਠਜੋੜ ਦੀ ਮੀਟਿੰਗ ਲਈ ਹੋਏ ਰਵਾਨਾ

 

Exit mobile version