The Khalas Tv Blog Punjab ਨਿਤਿਨ ਗਡਕਰੀ ਪੰਜਾਬ ਆਏ ! SYL ਤੇ ਪਰਾਲੀ ਦਾ ਹੱਲ ਦੇ ਗਏ ! ‘ਮੈਂ ਸੋਚ ਸਮਝ ਕੇ ਹੀ ਹੱਲ ਦਿੰਦਾ ਹਾਂ’ !
Punjab

ਨਿਤਿਨ ਗਡਕਰੀ ਪੰਜਾਬ ਆਏ ! SYL ਤੇ ਪਰਾਲੀ ਦਾ ਹੱਲ ਦੇ ਗਏ ! ‘ਮੈਂ ਸੋਚ ਸਮਝ ਕੇ ਹੀ ਹੱਲ ਦਿੰਦਾ ਹਾਂ’ !

ਬਿਉਰੋ ਰਿਪੋਰਟ : ਕੇਂਦਰੀ ਮੰਤਰੀ ਨਿਤਿਨ ਗਡਕਰੀ ਪਰੇਸ਼ਾਨੀਆਂ ਦਾ ਹੱਲ ਦੇਣ ਲਈ ਵੀ ਮਸ਼ਹੂਰ ਹਨ । ਵੀਰਵਾਰ ਨੂੰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਪੰਜਾਬ ਦੀ 2 ਅਹਿਮ ਪਰੇਸ਼ਾਨੀਆਂ ਦਾ ਹੱਲ ਦੱਸਿਆ । ਜਿਸ ਵਿੱਚ ਇੱਕ SYL ਵਿਵਾਦ ਸੀ ਦੂਜਾ ਪਰਾਲੀ ਦੀ ਪਰੇਸ਼ਾਨੀ ਸੀ । ਅੰਮ੍ਰਿਤਸਰ ਕਟਰਾ-ਨਵੀਂ ਦਿੱਲੀ ਐਕਸਪ੍ਰੈਸ ਹਾਈਵੇਅ ਦਾ ਨਿਰੀਖਣ ਕਰਨ ਪਹੁੰਚੇ ਨਿਤਿਨ ਗਡਕਰੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ ।

ਨਿਤਿਨ ਗਡਕਰੀ ਨੇ ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਪਾਣੀਆਂ ਦੇ ਵਿਵਾਦ ਬਾਰੇ ਬੋਲ ਦੇ ਹੋਏ ਕਿਹਾ ਭਾਰਤ ਵਿੱਚ ਕਾਫੀ ਪਾਣੀ ਹੈ । ਅਜ਼ਾਦੀ ਦੇ ਬਾਅਦ ਭਾਰਤ ਦੇ ਹਿੱਸੇ ਤਿੰਨ ਅਤੇ ਪਾਕਿਸਤਾਨ ਦੇ ਹਿੱਸੇ ਵੀ ਤਿੰਨ ਨਦੀਆਂ ਆਇਆਂ ਸਨ । ਪਰ ਹੁਣ ਤੱਕ ਭਾਰਤ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਪਹੁੰਚ ਰਿਹਾ ਹੈ । ਜੇਕਰ ਇਹ ਪਾਣੀ ਅਸੀਂ ਚੈਨਲਲਾਇਜ ਕਰ ਦਿੰਦੇ ਹਾਂ ਤਾਂ ਹਰਿਆਣਾ ਦੇ ਨਾਲ-ਨਾਲ ਰਾਜਸਥਾਨ ਨੂੰ ਵੀ ਪਾਣੀ ਦੇ ਸਕਦੇ ਹਾਂ।

ਇਸ ਦੌਰਾਨ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੰਮ੍ਰਿਤਸਰ ਵਿੱਚ ਰੋਪਵੇਅ ਦਾ ਵੀ ਐਲਾਨ ਕਰ ਦਿੱਤਾ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਕਿ ਹਮੇਸ਼ਾ ਭਵਿੱਖ ਦੀ ਪਲਾਨਿੰਗ ਕਰੋ । ਪੰਜਾਬ ਦੇ ਕਿਸਾਨ ਅੱਜ ਪਰਾਲੀ ਸਾੜ ਦੇ ਹਨ । ਪਰ ਆਉਣ ਵਾਲੇ ਸਮੇਂ ਵਿੱਚ ਪਰਾਲੀ ਲਈ ਝਗੜੇ ਹੋਣਗੇ। ਗਡਕਰੀ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ ਉਹ 100 ਫੀਸਦੀ ਸੋਚ ਕੇ ਕਹਿੰਦੇ ਹਨ । ਪਰਾਲੀ ਨਾਲ ਐਥੇਨਾਲ ਤਿਆਰ ਹੋ ਸਕਦਾ ਹੈ ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ,ਉਨ੍ਹਾਂ ਨੇ ਕਿਹਾ ਇਹ ਮੇਰੇ ਮਨ ਵਿੱਚ ਪਹਿਲਾਂ ਤੋਂ ਇੱਛਾ ਸੀ । ਇਸ ਤੋਂ ਇਲਾਵਾ ਨਿਤਿਨ ਗਡਕਰੀ ਅਟਾਰੀ ਬਾਰਡਰ ‘ਤੇ ਵੀ ਜਾਣਗੇ ਜਿੱਥੇ ਉਹ ਨਵੇਂ ਤਿਰੰਗੇ ਲਈ ਤਿਆਰ ਕੀਤੇ ਗਏ ਪੋਲ ਦਾ ਉਦਘਾਟਨ ਕਰਨਗੇ । ਅਟਾਰੀ ਸਰਹੱਦ ‘ਤੇ ਲਗਾਏ ਗਏ ਪੋਲ ਦੀ ਉਚਾਈ ਪਾਕਿਸਤਾਨ ਤੋਂ 18 ਫੁੱਟ ਉੱਚੀ ਹੈ । ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਪੋਲ ਦੀ ਉਚਾਈ 360 ਫੁੱਟ ਸੀ ਜਦਕਿ ਪਾਕਿਸਤਾਨ ਦੇ ਝੰਡੇ ਦੀ ਉਚਾਈ 400 ਫੁੱਟ ਸੀ। ਹੁਣ ਭਾਰਤ ਨੇ ਗੋਲਡਨ ਗੇਟ ਦੇ ਸਾਹਮਣੇ 418 ਫੁੱਟ ਦਾ ਲੰਮਾ ਝੰਡਾ ਲਗਾਇਆ ਹੈ ।

Exit mobile version