The Khalas Tv Blog India ਮੁਕੇਸ਼ ਅੰਬਾਨੀ ਨੇ ਵੱਡੀ ਨੂੰਹ ਨੂੰ ਦਿੱਤਾ ਦੁਨੀਆ ਦਾ ਸਭ ਤੋਂ ਮਹਿੰਗਾ ਹਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
India

ਮੁਕੇਸ਼ ਅੰਬਾਨੀ ਨੇ ਵੱਡੀ ਨੂੰਹ ਨੂੰ ਦਿੱਤਾ ਦੁਨੀਆ ਦਾ ਸਭ ਤੋਂ ਮਹਿੰਗਾ ਹਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

Nita And Mukesh Ambani Gifted Shloka Mehta World Most Expensive Diamond Necklace Worth Rs 492 Crore

ਮੁਕੇਸ਼ ਅੰਬਾਨੀ ਨੇ ਵੱਡੀ ਨੂੰਹ ਨੂੰ ਦਿੱਤਾ ਦੁਨੀਆ ਦਾ ਸਭ ਤੋਂ ਮਹਿੰਗਾ ਹਾਰ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾ ਨਾਂ ਆਉਂਦਾ ਹੈ। ਅੰਬਾਨੀ ਪਰਿਵਾਰ ਆਪਣੀ ਲਗਜ਼ਰੀ ਜੀਵਨ ਸ਼ੈਲੀ ਲਈ ਵੀ ਜਾਣਿਆ ਜਾਂਦਾ ਹੈ। ਫੈਸ਼ਨ ਦੇ ਮਾਮਲੇ ‘ਚ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਅਤੇ ਨੂੰਹ ਸ਼ਲੋਕਾ ਮਹਿਤਾ ਵੀ ਪਿੱਛੇ ਨਹੀਂ ਹਨ। ਸ਼ਲੋਕਾ ਅੰਬਾਨੀ ਅਕਸਰ ਆਪਣੇ ਮਹਿੰਗੇ ਗਹਿਣਿਆਂ ਅਤੇ ਕੱਪੜਿਆਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੀ ਨੂੰਹ ਸ਼ਲੋਕਾ ਨੂੰ ਇੱਕ ਅਨਮੋਲ ਹਾਰ ਗਿਫਟ ਕੀਤਾ ਹੈ। ਇਸ ਹਾਰ ਦੀ ਕੀਮਤ ਕਰੋੜਾਂ ਰੁਪਏ ਹੈ। ਇਸ ਹਾਰ ਦੀ ਖਾਸ ਗੱਲ ਇਹ ਹੈ ਕਿ ਕੋਈ ਵੀ ਇਸ ਹਾਰ ਦੇ ਡਿਜ਼ਾਈਨ ਦੀ ਨਕਲ ਨਹੀਂ ਕਰ ਸਕਦਾ। ਇੰਨਾ ਹੀ ਨਹੀਂ ਇਸ ਹਾਰ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ

ਇਸ ਹਾਰ ਨੂੰ ਲੇਬਨਾਨ ਦੇ ਜਵੈਲਰ ਮੋਆਵਾਦ ਨੇ ਬਣਾਇਆ ਹੈ। ਇਹ ਹਾਰ 91 ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹੈ ਅਤੇ ਇਸ ਦਾ ਭਾਰ 200 ਕੈਰੇਟ ਹੈ। ਇਸ ਹਾਰ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ ਇਸ ਹਾਰ ਦੀ ਕੀਮਤ ਕਰੀਬ 450 ਕਰੋੜ ਰੁਪਏ ਹੈ।

 

Exit mobile version