The Khalas Tv Blog India ਨੀਟ-ਪੀਜੀ ਮੈਡੀਕਲ ਕੋਰਸਾਂ ਦਾਖਲਿਆਂ ਨੂੰ ਮਨਜ਼ੂਰੀ ਮਿਲੀ
India

ਨੀਟ-ਪੀਜੀ ਮੈਡੀਕਲ ਕੋਰਸਾਂ ਦਾਖਲਿਆਂ ਨੂੰ ਮਨਜ਼ੂਰੀ ਮਿਲੀ

‘ਦ ਖਾਲਸ ਬਿਉਰੋ : ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਵਲੋਂ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ 2021-22 ਲਈ ਨੀਟ-ਪੀ ਜੀ ਮੈਡੀਕਲ ਕੋਰਸਾਂ ਵਿੱਚ ਦਾਖਲਿਆਂ ਵਿੱਚ ਓਬੀਸੀ ਲਈ 27 ਪ੍ਰਤੀਸ਼ਤ ਤੇ ਈਡਬਲਯੂਐਸ(ਆਰਥਿਕ ਤੋਰ ਤੇ ਕਮਜੋਰ ਵਰਗ) ਸ਼੍ਰੇਣੀਆਂ ਲਈ 10 ਪ੍ਰਤੀਸ਼ਤ ਰਾਖਵੇਂਕਰਨ ਦੀ ਵੈਧਤਾ ਨੂੰ ਬਰਕਰਾਰ ਰਖਿਆ ਹੈ ਅਤੇ ਨੀਟ-ਪੀਜੀ ਦੀ ਕਾਉਂਸਲਿੰਗ ਨੂੰ ਮੁੜ ਸ਼ੁਰੂ ਕਰਨ ਦੀ ਇਜਾਜਤ ਦੇ ਦਿਤੀ ਹੈ।ਜਿਕਰਯੋਗ ਹੈ ਕਿ ਇਸ ਮਾਮਲੇ ਕਾਰਨ  ਨੀਟ ਦੇ ਦਾਖਲਿਆਂ ਤੇ ਅਸਰ ਪੈ ਰਿਹ ਸੀ।ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਈਡਬਲਯੂਐਸ ਸ਼੍ਰੇਣੀਆਂ ਨੂੰ ਪਰਿਭਾਸ਼ਤ ਕਰਨ ਦੇ ਤਰੀਕੇ ਤੇ ਵੀ ਸਵਾਲ ਖੜਾ ਕੀਤਾ ਹੈ ਅਤੇ ਕਿਹਾ ਹੈ ਕਿ  ਈਡਬਲਯੂਐਸ ਸ਼੍ਰੇਣੀਆਂ ਨੂੰ ਲੈ  ਕੇ ਵਿਸਤਾਰ ਵਿੱਚ ਸੁਣਵਾਈ ਮਾਰਚ ਮਹੀਨੇ ਕੀਤੀ ਜਾਵੇਗੀ ।

Exit mobile version