5 ਸ਼ਹਿਰਾਂ ਤੋਂ ਮਿਲੀ ਹੁਣ ਤੱਕ ਮਾਨਤਾ, ਸਟੇਟ ਵਲੋਂ ਨਿਸ਼ਾਨ ਸਾਹਿਬ ਦੇ ਸੰਬੰਧ ‘ਚ ਕੀਤਾ ਜਾ ਰਿਹਾ ਵੱਡਾ ਐਲਾਨ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਕਨੈਟੀਕਟ ਦੇ ਸ਼ਹਿਰ ਨੌਰਵਿੱਚ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਸਥਾਪਿਤ ਕੀਤੇ ਹਨ। ਇਹ ਸ਼ੁੱਭ ਕਾਰਜ ਕਰਨ ‘ਤੇ ਵਰਲਡ ਸਿੱਖ ਪਾਰਲੀਮੈਂਟ ਮੈਂਬਰ ਸਵਰਨਜੀਤ ਸਿੰਘ ਖਾਲਸਾ ਅਤੇ ਸਿੱਖ ਕਮਿਊਨਿਟੀ ਦੇ ਮੈਂਬਰ ਨੌਰਵਿਚ ਦੇ ਮੇਅਰ ਪੀਟਰ ਨਾਈਸਟਰੋਮ ਦਾ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਅਤੇ ਸਿਟੀ ਸਿੱਖ ਹਾਲ ਵਿਖੇ ਮੇਅਰ ਦਫਤਰ ‘ਚ ਨਿਸ਼ਾਨ ਸਾਹਿਬ ਦੇ ਨਾਲ-ਨਾਲ 1984 ਸਿੱਖ ਨਸਲਕੁਸ਼ੀ ਯਾਦਗਾਰੀ ਤਖ਼ਤੀ ਅਤੇ ਸਿੱਖ ਆਰਟੀਕਲ “ਕ੍ਰਿਪਾਨ” ਨੂੰ ਸਥਾਪਿਤ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਨੌਰਵਿਚ ਸ਼ਹਿਰ ਸਮੇਤ ਹੋਰ ਸ਼ਹਿਰਾਂ ਜਿਵੇਂ ਕਿ ਨੌਰਵਾਲਕ,ਹੈਮਡਨ, ਬ੍ਰਿਜਪੋਰਟ ਆਦਿ ਨੇ 11 ਮਾਰਚ ਨੂੰ “ਸਿੱਖ ਝੰਡਾ (ਨਿਸ਼ਾਨ ਸਾਹਿਬ) ਦਿਵਸ ਵਜੋਂ ਮਾਨਤਾ ਦਿੱਤੀ ਹੈ।
ਜਾਣਕਾਰੀ ਅਨੁਸਾਰ “ਸਿੱਖ ਝੰਡਾ ਦਿਵਸ” ਅਤੇ “ਸਿੱਖ ਯੀਅਰ” ਦੇ ਜਸ਼ਨ 14 ਮਾਰਚ ਨੂੰ ਦੁਪਹਿਰ 12 ਵਜੇ ਤੋਂ 1: 45 ਵਜੇ ਤੱਕ ਕਨੈਕਟੀਕਟ ਦੇ ਗੁਰਦੁਆਰਾ ਸਾਹਿਬ (ਹੈਮਡਨ) ਵਿਖੇ ਮਨਾਏ ਜਾਣਗੇ।