The Khalas Tv Blog India ਹੁਣ ਅੰਤਿਮ ਸਸਕਾਰ ‘ਤੇ ਵੀ GST ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ‘ਤੇ ਲੋਕਾਂ ਨੇ ਕਿਹਾ ‘ਧੰਨਵਾਦ ਮੋਦੀ ਜੀ’
India Punjab

ਹੁਣ ਅੰਤਿਮ ਸਸਕਾਰ ‘ਤੇ ਵੀ GST ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ‘ਤੇ ਲੋਕਾਂ ਨੇ ਕਿਹਾ ‘ਧੰਨਵਾਦ ਮੋਦੀ ਜੀ’

ਨਿਰਮਲਾ ਸੀਤਾਰਮਨ ਤੋਂ ਪਾਰਲੀਮੈਂਟ ਵਿੱਚ ਸ਼ਮਸ਼ਾਨ ਘਾਟ ‘ਤੇ 18 ਫੀਸਦੀ GST ਵਸੂਲਣ ਦਾ ਸਵਾਲ ਪੁੱਛਿਆ ਗਿਆ

ਦ ਖ਼ਾਲਸ ਬਿਊਰੋ : ਪਾਰਲੀਮੈਂਟ ਵਿੱਚ ਮਹਿੰਗਾਈ ਅਤੇ ਜ਼ਰੂਰੀ ਚੀਜ਼ਾਂ ‘ਤੇ GST ਦਾ ਦਾਇਰਾ ਵਧਾਉਣ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਕਈ ਦਿਨਾਂ ਤੋਂ ਜ਼ੋਰਦਾਰ ਬਹਿਸ ਹੋ ਰਹੀ ਹੈ। ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਕਈ ਮੈਂਬਰ ਪਾਰਲੀਮੈਂਟਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਤੋਂ ਸਸਪੈਂਡ ਵੀ ਕਰ ਦਿੱਤਾ ਗਿਆ ਪਰ ਹੰਗਾਮਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਜਦੋਂ ਮਹਿੰਗਾਈ ਦੇ ਮੁੱਦੇ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪਾਰਲੀਮੈਂਟ ਵਿੱਚ ਜਵਾਬ ਦੇ ਰਹੇ ਸਨ ਤਾਂ ਇੱਕ ਐੱਮਪੀ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਸ਼ਮਸ਼ਾਨ ਘਾਟ ‘ਤੇ ਵੀ ਕਿ ਸਰਕਾਰ ਨੇ 18 ਫੀਸਦੀ GST ਲਗਾਇਆ ਹੈ ? ਤਾਂ ਕੇਂਦਰੀ ਵਿੱਤ ਮੰਤਰੀ ਨੇ ਜਿਹੜਾ ਜਵਾਬ ਦਿੱਤਾ ਉਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਸ਼ਮਸ਼ਾਨ ਘਾਟ ‘ਤੇ GST ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਜਦੋਂ ਸ਼ਮਸ਼ਾਨ ਘਾਟ ‘ਤੇ 18 ਫੀਸਦੀ GST ਦਾ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਅੰਤਿਮ ਸਸਕਾਰ ‘ਤੇ ਕੋਈ ਵੀ GST ਨਹੀਂ ਲੱਗੇਗਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਪਰ ਉਨ੍ਹਾਂ ਨੇ ਇਹ ਜ਼ਰੂਰ ਸਾਫ਼ ਕੀਤਾ ਕਿ ਸ਼ਮਸ਼ਾਨ ਘਾਟ ਵਿੱਚ ਲੱਗਣ ਵਾਲੀ ਮਸ਼ੀਨਰੀ ‘ਤੇ ਜ਼ਰੂਰ GST ਲੱਗੇਗੀ ਤਾਂ ਕਿ ਇਸ ਨੂੰ ਬਣਾਉਣ ਵਾਲਿਆਂ ਨੂੰ ਇਨਪੁੱਟ ਟੈਕਸ ਕਰੈਡਿਟ ਮਿਲ ਸਕੇ। ਨਿਰਮਲਾ ਸੀਤਾਰਮਨ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਲੋਕ ਤੰਜ ਕੱਸ ਦੇ ਹੋਏ ਕਹਿ ਰਹੇ ਨੇ ‘ਧੰਨਵਾਦ ਮੋਦੀ ਜੀ।

ਮਹਿੰਗਾਈ ‘ਤੇ ਵਿੱਤ ਮੰਤਰੀ ਦਾ ਵਿਰੋਧੀਆਂ ਨੂੰ ਜਵਾਬ

ਵਿਰੋਧੀ ਧਿਰਾਂ ਨੇ ਮਹਿੰਗਾਈ ‘ਤੇ ਸਵਾਲ ਕਰਦੇ ਹੋਏ ਦਾਅਵਾ ਕੀਤਾ ਕਿ 14 ਮਹੀਨੇ ਦੇ ਅੰਦਰ ਦੇਸ਼ ਵਿੱਚ ਮਹਿੰਗਾਈ ਦਰ ਡਬਲ ਡਿਜਿਟ ‘ਤੇ ਪਹੁੰਚ ਗਈ ਹੈ ਜੋ ਕਿ ਪਿਛਲੇ 30 ਸਾਲਾਂ ਵਿੱਚ ਸਭ ਤੋਂ ਵੱਧ ਹੈ। ਖਾਣ-ਪੀਣ ਦੇ ਸਮਾਨ ਤੋਂ ਇਲਾਵਾ ਸਾਰੀ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧੀਆਂ ਹਨ । ਇਸ ਦੇ ਜਵਾਬ ਵਿੱਚ ਨਿਰਮਲਾ ਸੀਤਾਰਮਨ ਨੇ ਕਿਹਾ ਖਾਦ ਵਸਤੁਆਂ ਤੋਂ ਲੈ ਕੇ ਤੇਲ ‘ਤੇ IMPORT DUTY ਘਟਾ ਕੇ ਇਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਵਿੱਤ ਮੰਤਰੀ ਨੇ ਰੂਸ-ਯੂਕਰੇਨ ਲੜਾਈ ਨੂੰ ਵੀ ਮਹਿਗਾਈ ਲਈ ਜ਼ਿੰਮੇਵਾਰ ਦੱਸਿਆ ਹੈ।

Exit mobile version