The Khalas Tv Blog Punjab ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ‘ਤੇ ਊਲ-ਜਲੂਲ ਬੋਲਣ ਵਾਲੇ ਨਿਹੰਗ ਦੀ ਪਛਾਣ ! ਰਿਸ਼ਤੇਦਾਰਾਂ ਨੇ ਪੇਸ਼ ਹੋ ਕੇ ਦਿੱਤੀ ਸਪਸ਼ਟੀਕਰਨ
Punjab

ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ‘ਤੇ ਊਲ-ਜਲੂਲ ਬੋਲਣ ਵਾਲੇ ਨਿਹੰਗ ਦੀ ਪਛਾਣ ! ਰਿਸ਼ਤੇਦਾਰਾਂ ਨੇ ਪੇਸ਼ ਹੋ ਕੇ ਦਿੱਤੀ ਸਪਸ਼ਟੀਕਰਨ

ਬਿਉਰੋ ਰਿਪੋਰਟ : ਬੰਦੀ ਛੋੜ ਦਿਹਾੜੇ ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ‘ਤੇ ਖੜੇ ਹੋਕੇ ਨਿਹੰਗ ਸਿੰਘ ਵੱਲੋਂ ਬਿਨਾਂ ਇਜਾਜ਼ਤ ਮਾਇਕ ਤੇ ਬੋਲਣ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ ਸੀ। ਇਸ ਮਾਮਲੇ ਵਿੱਚ ਨਿਹੰਗ ਜਥੇਬਦੀਆਂ ਸ਼੍ਰੀ ਅਕਾਲ ਤਖਤ ‘ਤੇ ਪੇਸ਼ ਹੋਇਆ । ਜਿਸ ਨਿਹੰਗ ਨੇ ਮਾਇਕ ਲੈਕੇ ਇਹ ਹਿਮਾਕਤ ਕੀਤੀ ਉਸ ਦਾ ਨਾਂ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਸਬੰਧ ਬੁੱਢਾ ਦਲ ਨਾਲ ਸੀ । ਉਹ ਆਪ ਸ਼੍ਰੀ ਅਕਾਲ ਤਖਤ ‘ਤੇ ਪੇਸ਼ ਨਹੀਂ ਹੋਇਆ ਉਸ ਦੇ ਰਿਸ਼ਤੇਦਾਰ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਅਸੀਂ ਸੁਖਚੈਨ ਸਿੰਘ ਦੀ ਇਸ ਹਰਕਤ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਹਾਂ । ਉਹ ਸੁਖਚੈਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਲਈ ਕਹਿਣਗੇ ਜੇਕਰ ਉਹ ਨਹੀਂ ਹੁੰਦਾ ਹੈ ਤਾਂ ਜਥੇਦਾਰ ਸਾਹਿਬ ਉਸ ਖਿਲਾਫ ਕਾਰਵਾਈ ਕਰ ਸਕਦੇ ਹਨ ।

ਜਿਸ ਵੇਲੇ ਨਿਹੰਗ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੇ ਉਸ ਵੇਲੇ ਜਥੇਦਾਰ ਰਘਬੀਰ ਸਿੰਘ ਮੌਜੂਦ ਨਹੀਂ ਸਨ ਉਨ੍ਹਾਂ ਦੇ ਦਫਤਰ ਵੱਲੋਂ ਦੱਸਿਆ ਗਿਆ ਕਿ ਉਹ 2 ਦਿਨਾਂ ਦੇ ਲਈ ਹਰਿਆਣਾ ਗਏ ਹਨ । ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਨਿਹੰਗ ਸਿੰਘ ਦੀ ਜਥੇਦਾਰ ਨੂੰ ਸ਼ਿਕਾਇਤ ਕਰਦੇ ਹੋਏ ਦੱਸਿਆ ਕਿ ਨਿਹੰਗ ਸੁਖਚੈਨ ਸਿੰਘ ਆਪਣੀਆਂ ਜਥੇਬੰਦੀਆਂ ਤੋਂ ਜਥੇਦਾਰ ਨਿਯੁਕਤ ਕਰਨ ਦੀ ਮੰਗ ਕਰ ਰਿਹਾ ਸੀ । ਇਸ ਦੌਰਾਨ ਜਦੋਂ ਉਸ ਨੇ ਇਸ ਦਾ ਐਲਾਨ ਕੀਤਾ ਤਾਂ ਮੌਕੇ ‘ਤੇ ਮੌਜੂਦ ਹੋਰ ਨਿਹੰਗ ਜਥੇਬੰਦੀਆਂ ਨੇ ਜੈਕਾਰਿਆਂ ਦੇ ਨਾਲ ਇਸ ਦਾ ਸੁਆਗਤ ਕੀਤਾ ਸੀ ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਬੰਦੀ ਛੋੜ ਦਿਹਾੜੇ ਮੌਕੇ 40 ਤੋਂ ਵੱਧ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਪੁਰਾਤਮ ਚਲਦੀ ਆ ਰਹੀ ਪ੍ਰੰਪਰਾ ਮੁਤਾਬਿਕ ਸਨਮਾਨ ਤੋਂ ਬਾਅਦ ਨਿਹੰਗ ਮੁਖੀਆਂ ਨੇ ਸਵੱਈਏ ਦਾ ਪਾਠ ਕੀਤਾ ਗਿਆ । ਸਮਾਪਤੀ ਉਪਰੰਤ ਇੱਕ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਦੇ ਬਾਣੇ ਵਿੱਚ ਸੀ ਉਸ ਨੇ ਮਾਇਕ ਫੜ ਕੇ ਕੁਝ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ।ਮੌਕੇ ’ਤੇ ਹਾਜਰ ਸਿੰਘਾਂ ਨੇ ਮਾਇਕ ਬੰਦ ਕਰ ਦਿੱਤਾ ਅਤੇ ਸ਼ਰਾਰਤੀ ਅਨਸਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਬਾਹਰ ਕਰ ਦਿੱਤਾ।

ਦਾਦੂਵਾਲ ਨੇ ਕਰੜਾ ਇਤਰਾਜ਼ ਜਤਾਇਆ

HSGPC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਸ਼੍ਰੀ ਅਕਾਲ ਤਖ਼ਤ ‘ਤੇ ਨਿਹੰਗ ਵੱਲੋਂ ਕੀਤੀ ਗਈ ਹਰਕਤ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤਤਕਾਲੀ ਜਥੇਦਾਰ ਵੱਲੋਂ ਸਹਿਮਤ ਨਹੀਂ ਸੀ ਤਾਂ ਮੁਤਵਾਜੀ ਜਥੇਦਾਰ ਨਿਯੁਕਤ ਹੋਏ ਸਨ ਤਾਂ ਬੰਦੀ ਛੋੜ ਦਿਹਾੜੇ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾਂਦੇ ਸੀ ਪਰ ਜਿੱਥੇ ਹੀ ਸੇਵਾਦਾਰ ਰੋਕ ਲੈਂਦੇ ਸੀ ਅਸੀਂ ਬੈਠ ਜਾਂਦੇ ਸੀ। ਦਾਦੂਵਾਲ ਨੇ ਕਿਹਾ ਕਿਸੇ ਨੂੰ ਮਰਿਆਦਾ ਦਾ ਉਲਟ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ।

Exit mobile version