The Khalas Tv Blog India ਨਿੰਹਗ ਜਥੇਬੰਦੀਆਂ ਸ਼ਹੀ ਦ ਕਿ ਸਾਨਾਂ ਦੀ ਯਾਦ ‘ਚ ਬਣਾਏਗੀ ਗੁਰਦੁਆਰਾ ਸਾਹਿਬ
India Punjab

ਨਿੰਹਗ ਜਥੇਬੰਦੀਆਂ ਸ਼ਹੀ ਦ ਕਿ ਸਾਨਾਂ ਦੀ ਯਾਦ ‘ਚ ਬਣਾਏਗੀ ਗੁਰਦੁਆਰਾ ਸਾਹਿਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 11 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਖਾਲਸਾਈ ਫੌਜਾਂ ਘੋੜਿਆਂ ਉੱਤੇ ਸਵਾਰ ਹੋ ਕੇ ਧੌਂਸਿਆ, ਨਗਾਰਿਆਂ ਦੇ ਨਾਲ ਚੱਲਣਗੇ। ਕੀਰਤਨ , ਕਿਸਾਨ ਲੀਡਰ ਚੱਲ਼ਣਗੇ। ਇਸ ਜੇਤੂ ਮਾਰਚ ਵਿੱਚ ਕਿਸਾਨੀ ਅੰਦੋਲਨ ਦੌਰਾਨ ਵਾਪਰੀਆਂ ਸਾਰੀਆਂ ਘਟਨਾਵਾਂ ਦੀਆਂ ਪ੍ਰਦਰਸ਼ਨੀ ਲਾਈ ਜਾਵੇਗੀ, ਉਸ ਵਿੱਚ ਸਾਰਾ ਦ੍ਰਿਸ਼ ਦਿਖਾਇਆ ਜਾਵੇਗਾ ਕਿ ਕਿਵੇਂ ਅਸੀਂ ਇਹ ਮੋਰਚਾ ਲੜਿਆ ਅਤੇ ਜਿੱਤਿਆ ਹੈ। 11 ਦਸੰਬਰ ਨੂੰ ਇਹ ਮਾਰਚ ਕਰਨਾਲ ਵਿੱਚ ਪੜਾਅ ਕਰੇਗਾ। ਅਸੀਂ ਚਾਰ ਪੜਾਆਂ ਵਿੱਚ ਚਾਲੇ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣਾ ਹੈ ਅਤੇ ਉੱਥੇ ਜਾ ਕੇ ਅਰਦਾਸ ਬੇਨਤੀ ਕਰਾਂਗੇ। ਪਹਿਲਾ ਪੜਾਅ ਕਰਨਾਲ ਵਿੱਚ, ਦੂਜਾ ਪੜਾਅ 12 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ, ਤੀਜਾ ਪੜਾਅ ਟੋਲ ਪਲਾਜਾ ਲਾਡੋਵਾਲ ਅਤੇ ਚੌਥਾ ਪੜਾਅ ਕਰਤਾਰਪੁਰ ਸਾਹਿਬ ਵਿਖੇ ਹੈ। ਉਸ ਤੋਂ ਅਗਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਅੰਦੋਲਨ ਦੀ ਸਮਾਪਤੀ ਹੋਵੇਗੀ।

ਨਿਹੰਗ ਜਥੇਬੰਦੀਆਂ ਵੱਲੋਂ ਕੱਲ ਸਾਰੇ ਮੀਡੀਆ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮਾਰਚ ਦਾ ਨਾਂ ਰੱਖਿਆ ਗਿਆ ਹੈ “ਕਿਸਾਨ ਮਜ਼ਦੂਰ ਖ਼ਾਲਸਾ ਫਤਿਹ ਮਾਰਚ”। ਨਿਹੰਗ ਜਥੇਬੰਦੀਆਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਐੱਨਆਰਆਈਜ਼ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅਸੀਂ ਹਰ ਵਕਤ ਉਨ੍ਹਾਂ ਦੇ ਨਾਲ ਖੜੇ ਹਾਂ। ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਬਾਬਾ ਅਮਰੀਕ ਸਿੰਘ ਪਟਿਆਲਾ ਤੋਂ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਉਣਗੇ।

Exit mobile version