ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਦੇਸ਼ ਭਰ ‘ਚ ਛਾਪੇਮਾਰੀ ਕੀਤੀ ਗਈ ਹੈ। ਜਾਂਚ ਏਜੰਸੀ ਦੀ ਇਹ ਕਾਰਵਾਈ ਦਿੱਲੀ ਸਮੇਤ 40 ਥਾਵਾਂ ‘ਤੇ ਕੀਤੀ ਜਾ ਰਹੀ ਹੈ। ਦਰਅਸਲ, NIA ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਦਰਮਿਆਨ ਵਧ ਰਹੇ ਗਠਜੋੜ ਨੂੰ ਖਤਮ ਕਰਨ ਲਈ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਖੇਤਰ ਤੱਕ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਸੇ ਕਾਰਵਾਈ ਅਧੀਨ NIA ਦੀ ਟੀਮ ਅੱਜ ਜੱਗਾ ਜੰਡੀਆ ਦੇ ਘਰ ਪਹੁੰਚੀ। ਇਸ ਦੌਰਾਨ ਟੀਮ ਦੇ 25 ਮੈਂਬਰਾਂ ਨੇ ਰੇਡ ਕੀਤੀ। ਦੱਸ ਦੇਈਏ ਕਿ ਜੱਗਾ ਜੰਡੀਆ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ‘ਚ ਐਨ.ਆਈ.ਏ. ਨੇ ਰਾਜਸਥਾਨ ਵੱਲੋਂ ਦਿੱਲੀ-ਐੱਨ.ਸੀ.ਆਰ. ਸਮੇਤ ਕਈ ਵਿਦੇਸ਼ੀ ਅੱਤਵਾਦੀਆਂ ਨਾਲ ਗੈਂਗਸਟਰਾਂ ਦੇ ਸਬੰਧ ‘ਚ ਨੀਰਜ ਬਵਾਨਾ, ਗੈਂਗਸਟਰ ਭੁਪਿੰਦਰ ਸਿੰਘ, ਗੈਂਗਸਟਰ ਕੌਸ਼ਲ ਉਰਫ ਨਰੇਸ਼ ਚੌਧਰੀ ਦੀ ਗ੍ਰਿਫਤਾਰੀ ਤੋਂ ਬਾਅਦ ਹਰਿਆਣਾ ‘ਚ ਕਈ ਹੋਰ ਟਿਕਾਣਿਆਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
Punjab | NIA (National Investigation Agency) conducts a raid at the residence of Jagga Jandia, a Kabbadi promoter, in Jandia village of Bathinda. The agency is conducting raid at a total of three locations in Bathinda. pic.twitter.com/1gRRDipIFx
— ANI (@ANI) October 18, 2022
ਇਸ ਕਾਰਵਾਈ ‘ਚ ਨਾ ਸਿਰਫ ਲਾਰੈਂਸ ਬਿਸ਼ਨੋਈ ਗੈਂਗ NIA ਦੇ ਨਿਸ਼ਾਨੇ ‘ਤੇ ਹੈ, ਸਗੋਂ ਕੌਸ਼ਲ, ਕਾਲਾ ਜਠੇੜੀ, ਬੰਬੀਹਾ ਅਤੇ ਹੋਰ ਗੈਂਗਸਟਰ ਸ਼ਾਮਲ ਹਨ। ਐਨਆਈਏ ਦੀ ਇਹ ਕਾਰਵਾਈ ਨਾ ਸਿਰਫ਼ ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ੀ ਕਨੈਕਸ਼ਨਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਦੇ ਫਿਰੌਤੀ ਦੇ ਕਾਰੋਬਾਰ ਵਿੱਚ ਹਵਾਲਾ ਕਾਰੋਬਾਰੀ ਨੈੱਟਵਰਕ ਦੀ ਵੀ ਜਾਣਕਾਰੀ ਮਿਲੀ ਹੈ।
ਦਰਅਸਲ ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ਲਈ ਵਿਦੇਸ਼ਾਂ ਤੋਂ ਅੱਤਵਾਦੀਆਂ ਨੂੰ ਪੈਸਾ ਲਿਆਂਦਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਦੀ ਨਜ਼ਰ ਇਸ ਨੈੱਟਵਰਕ ‘ਤੇ ਖਾਸ ਹੈ। ਪਿਛਲੇ 9 ਮਹੀਨਿਆਂ ਵਿੱਚ ਸੁਰੱਖਿਆ ਬਲਾਂ ਨੇ 191 ਡਰੋਨ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੁੰਦੇ ਵੇਖੇ ਹਨ, ਜੋ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਬਹੁਤ ਗੰਭੀਰ ਮਾਮਲਾ ਹੈ। ਇਸ ਦੇ ਨਾਲ ਹੀ ਦੇਸ਼ ‘ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਵਿਚਾਲੇ ਡੂੰਘੀ ਸਾਜ਼ਿਸ਼ ਰਚੀ ਗਈ ਹੈ, ਜਿਸ ਨੂੰ ਲੈ ਕੇ ਜਾਂਚ ਏਜੰਸੀਆਂ ਸਖਤੀ ‘ਤੇ ਹਨ।
ਕਸ਼ਮੀਰੀ ਪੰਡਿਤ ਦੀ ਹੱਤਿਆ ਦੇ ਕੁਝ ਦਿਨਾਂ ਬਾਅਦ ਘਾਟੀ ਤੋਂ ਇੱਕ ਵਾਰ ਫਿਰ ਟਾਰਗੇਟ ਕਿਲਿੰਗ ਦੀ ਘਟਨਾ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਨੇ ਗ੍ਰੇਨੇਡ ਹਮਲੇ ਨਾਲ ਦੋ ਗੈਰ-ਕਸ਼ਮੀਰੀ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ। ਸ਼ੋਪੀਆਂ ਵਿੱਚ ਹਰਮੇਨ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਕਨੌਜ ਦੇ ਰਹਿਣ ਵਾਲੇ ਮਨੀਸ਼ ਕੁਮਾਰ ਅਤੇ ਰਾਮਸਾਗਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ