The Khalas Tv Blog International ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ ਤੋਂ ਪਰਦਾ ਉੱਠਿਆ ! ਗੋਰਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਇਆ ਸੀ!
International Punjab

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ ਤੋਂ ਪਰਦਾ ਉੱਠਿਆ ! ਗੋਰਿਆਂ ਦੀ ਹੈਵਾਨੀਅਤ ਦਾ ਸ਼ਿਕਾਰ ਹੋਇਆ ਸੀ!

ਬਿਉਰੋ ਰਿਪੋਰਟ : ਨਿਊਜ਼ੀਲੈਂਡ ਵਿੱਚ ਗੁਰਦਾਸਪੁਰ ਦੇ ਨੌਜਵਾਨ ਦੇ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਦਾ ਸੱਚ ਸਾਹਮਣੇ ਆ ਗਿਆ ਹੈ । ਰਮਨਦੀਪ ਸਿੰਘ ਦਾ ਨਿਊਜ਼ੀਲੈਂਡ ਵਿੱਚ 2 ਗੋਰਿਆਂ ਨੇ ਸ਼ਰਾਬ ਦੇ ਨਸ਼ੇ ਵਿੱਚ ਕਤਲ ਕਰ ਦਿੱਤਾ ਸੀ। ਉਸ ਦੀ ਮ੍ਰਿਤਕ ਦੇਹ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਵਿੱਚ ਪਹੁੰਚੀ ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ । ਪਰਿਵਾਰ ਦੇ ਲੋਕਾਂ ਨੇ ਮੰਗ ਕੀਤਾ ਹੈ ਕਿ ਉਸ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਰਮਨਦੀਪ ਸਿੰਘ 5 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ । ਪਰਿਵਾਰ ਮੁਤਾਬਿਕ 12ਵੀਂ ਪਾਸ ਕਰਨ ਦੇ ਬਾਅਦ ਉਹ 2018 ਵਿੱਚ ਨਿਊਜ਼ੀਲੈਂਸ ਪਹੁੰਚ ਕੇ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ । ਉਸ ਦੀ ਡਿਊਟੀ ਸੀ ਪਾਰਕ ਦੀ ਦੇਖਭਾਲ ਕਰਨਾ । ਪਿਤਾ ਦੇ ਮੁਤਾਬਿਕ 8 ਦਿਨ ਪਹਿਲਾਂ ਰਮਨਦੀਪ ਦੇ ਦੋਸਤ ਨੇ ਫੋਨ ਕੀਤਾ ਉਸ ਨੇ ਦੱਸਿਆ ਕਿ ਰਮਨਦੀਪ ਪਾਰਕ ਵਿੱਚ ਡਿਊਟੀ ਕਰ ਰਿਹਾ ਸੀ । ਪਾਰਕ ਵਿੱਚ ਹੀ ਉਸ ਦੀ ਲਾਸ਼ ਮਿਲੀ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 2 ਸ਼ਖਸ ਪਾਰਕ ਵਿੱਚ ਸ਼ਰਾਬ ਪੀ ਰਹੇ ਸਨ,ਪਾਰਕ ਬੰਦ ਕਰਨ ਦਾ ਸਮਾਂ ਹੋ ਗਿਆ ਸੀ ਤਾਂ ਰਮਨਦੀਪ ਨੇ ਕਿਹਾ ਪਾਰਕ ਖਾਲੀ ਕਰ ਦਿਉ ਤਾਂ ਗੁੱਸੇ ਵਿੱਚ ਦੋਵੇ ਗੋਰਿਆਂ ਨੇ ਰਮਨਦੀਪ ਦਾ ਕਤਲ ਕਰ ਦਿੱਤਾ ।

ਜਦੋਂ ਪੂਰੀ ਵਾਰਦਾਤ ਦਾ ਸੀਸੀਟੀਵੀ ਸਾਹਮਣੇ ਆਇਆ ਤਾਂ ਰਮਨਦੀਪ ਦੀ ਮੌਤ ਦਾ ਖੁਲਾਸਾਾ ਹੋਇਆ। ਪੁਲਿਸ ਨੇ ਮੁਲਜ਼ਮਾਂ ਨੂੰ ਫੜ ਲਿਆ ਹੈ। ਘਰ ਵਾਲਿਆਂ ਦੀ ਮੰਗ ਹੈ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਨਾਲ ਹੀ ਪਰਿਵਾਰ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹ ਸੂਬੇ ਵਿੱਚ ਹੀ ਨੌਜਵਾਨਾਂ ਨੂੰ ਨੌਕਰੀ ਦੇਵੇ ਤਾਂਕੀ ਉਨ੍ਹਾਂ ਨੂੰ ਵਿਦੇਸ਼ ਨਾ ਜਾਣਾ ਪਏ ।

Exit mobile version