‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਆਪ ਤੇ ਉਸ ਦੀਆਂ ਵਿਰੋਧੀ ਧਿਰਾਂ ਨੇ ਕਈ ਇ ਲਜ਼ਾਮ ਲਗਾਏ ਹਨ। ਹੁਣ ਵੀ ਇਹ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਗੱਲ ਦੇ ਵੀ ਬੜੇ ਚਰਚੇ ਚੱਲ ਰਹੇ ਹਨ ਕਿ ਪੰਜਾਬ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਲਈ ਨਵੀਆਂ ਲਗਜ਼ਰੀ ਗੱਡੀਆਂ ਖਰੀਦਣ ਜਾ ਰਹੀ ਹੈ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਜਲੰਧਰ ਦੌਰੇ ਦੌਰਾਨ ਇਸ ਗੱਲ ਦਾ ਸਪਸ਼ਟੀਕਰਨ ਦਿੱਤਾ ਹੈ ਤੇ ਇਹ ਚੁਣੌ ਤੀ ਦਿੱਤੀ ਹੈ ਕਿ ਇਸ ਗੱਲ ਤੇ ਰੌਲਾ ਪਾਉਣ ਵਾਲੇ ਇਸ ਗੱਲ ਨੂੰ ਸਾਬਤ ਕਰ ਕੇ ਦਿਖਾਉਣ। ਉਹਨਾਂ ਇਹ ਵੀ ਕਿਹਾ ਕਿ ਵਿਧਾਇਕ ਪ੍ਰਗਟ ਸਿੰਘ ਨੂੰ ਦਿੱਤੀਆਂ ਗਈਆਂ ਸਰਕਾਰੀ ਗੱਡੀਆਂ ਵੀ ਸਰਕਾਰ ਹੁਣ ਵਾਪਸ ਲੈਣ ਜਾ ਰਹੀ ਹੈ।
ਲਗਜ਼ਰੀ ਗੱਡੀਆਂ ਖਰੀਦਣ ਦੀ ਖਬਰ ਬਾਰੇ ਮੁੱਖ ਮੰਤਰੀ ਦਾ ਸਪਸ਼ਟੀਕਰਨ
