The Khalas Tv Blog International ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਲਿਆ ਇਤਿਹਾਸਕ ਫੈਸਲਾ
International

ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਲਿਆ ਇਤਿਹਾਸਕ ਫੈਸਲਾ

‘ਦ ਖਾਲਸ ਬਿਊਰੋ:ਨਿਊਜ਼ੀਲੈਂਡ ਦੁਨੀਆ ‘ਚ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ,ਜੋ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਅਦਾ ਕਰੇਗਾ।ਇਹ ਫੈਸਲਾ ਨਿਊਜ਼ੀਲੈਂਡ ਲਈ ਅੰਤਰਰਾਸ਼ਟਰੀ ਪੱਧਰ ਦੇ ਨਾਲ-ਨਾਲ ਘਰੇਲੂ ਮੈਚ ਖੇਡਣ ਵਾਲੇ ਖਿਡਾਰੀਆਂ ‘ਤੇ ਵੀ ਲਾਗੂ ਹੋਵੇਗਾ।ਇਹ ਸਮਝੌਤਾ ਨਿਊਜ਼ੀਲੈਂਡ ਕ੍ਰਿਕਟ ਬੋਰਡ ਅਤੇ ਖਿਡਾਰੀਆਂ ਦੀ ਐਸੋਸੀਏਸ਼ਨ ਵਿਚਾਲੇ ਪੰਜ ਸਾਲਾਂ ਲਈ ਹੋਇਆ ਹੈ।ਇਸ ਇਤਿਹਾਸਕ ਫੈਸਲੇ ਤੋਂ ਬਾਅਦ ਪੇਸ਼ੇਵਰ ਪੱਧਰ ‘ਤੇ ਨਿਊਜ਼ੀਲੈਂਡ ਲਈ ਕ੍ਰਿਕਟ ਖੇਡਣ ਵਾਲੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਹੁਣ ਖੇਡ ਦੇ ਸਾਰੇ ਫਾਰਮੈਟਾਂ ਲਈ ਬਰਾਬਰ ਮੈਚ ਫੀਸ ਦਿੱਤੀ ਜਾਵੇਗੀ।
ਯਾਨੀ ਇੱਕ ਦਿਨਾ ਕ੍ਰਿਕਟ ਲਈ ਮਹਿਲਾ ਅਤੇ ਪੁਰਸ਼ ਕ੍ਰਿਕਟਰਾਂ ਨੂੰ ਮੈਚ ਫੀਸ ਦੇ ਤੌਰ ‘ਤੇ ਬਰਾਬਰ ਰਕਮ ਮਿਲੇਗੀ ਅਤੇ ਇਹੀ ਟੈਸਟ ਕ੍ਰਿਕਟ ਅਤੇ ਟੀ-20 ਫਾਰਮੈਟ ‘ਚ ਵੀ ਕੀਤੀ ਜਾਵੇਗੀ।ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਮਹਿਲਾ ਖਿਡਾਰੀਆਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਕੀਤਾ ਹੈ।

Exit mobile version