The Khalas Tv Blog International ‘ਸਾਡੇ ਮੁਲਕ ‘ਚ ਪੱਗ ਨਹੀਂ ਬੰਨ੍ਹੀ ਜਾਂਦੀ’!
International Punjab

‘ਸਾਡੇ ਮੁਲਕ ‘ਚ ਪੱਗ ਨਹੀਂ ਬੰਨ੍ਹੀ ਜਾਂਦੀ’!

 

ਬਿਉਰੋ ਰਿਪੋਰਟ : 2 ਦਿਨਾਂ ਅੰਦਰ ਅਮਰੀਕਾ ਵਿੱਚ ਨਸਲੀ ਨਫਰਤ ਦੀਆਂ 2 ਘਟਨਾਵਾਂ ਸਾਹਮਣੇ ਆਇਆ ਹਨ ਜੋ ਬਹੁਤ ਦੀ ਖਤਰਨਾਕ ਸੰਕੇਤ ਵੱਲ ਇਸ਼ਾਰਾ ਕਰ ਰਹੀਆਂ ਹਨ । ਇੱਕ ਦਾ ਸ਼ਿਕਾਰ ਸਿੱਖ ਨੌਜਵਾਨ ਹੋਇਆ ਹੈ ਦੂਜਾ ਫਸਲਤੀਨ ਦੇ ਮੁਸਲਿਮ ਭਾਈਚਾਰੇ ਦਾ 6 ਸਾਲ ਦਾ ਬੱਚਾ ਹੋਇਆ ਹੈ ਜਿਸ ਨੂੰ ਬੇਦਰਦੀ ਨਾਲ 71 ਸਾਲ ਦੇ ਮਕਾਨ ਮਾਲਿਕ ਨੇ ਨਫਰਤੀ ਸ਼ਰਬ ਬੋਲਦੇ ਹੋਏ 26 ਵਾਰ ਚਾਕੂ ਮਾਰੇ ਅਤੇ ਉਸ ਦੀ ਮਾਂ ਦਾ ਵੀ ਬੁਰਾ ਹਾਲ ਕੀਤਾ । ਸਭ ਤੋਂ ਪਹਿਲਾਂ 19 ਦੇ ਸਿੱਖ ਨੌਜਵਾਨ ਦੇ ਬਾਰੇ ਤੁਹਾਨੂੰ ਦੱਸ ਦੇ ਹਾਂ ਜੋ ਬੱਸ ‘ਤੇ ਜਾ ਰਿਹਾ ਸੀ । ਇੱਕ ਸ਼ਖਸ਼ ਨੇ ਨੌਜਵਾਨ ਸਿੱਖ ਨੂੰ ਵੇਖਿਆ ਅਤੇ ਕਿਹਾ ‘ਸਾਡੇ ਦੇਸ਼ ਵਿੱਚ ਪੱਗ ਨਹੀਂ ਬੰਨ੍ਹੀ ਜਾਂਦੀ ਹੈ’ ਅਤੇ ਪੱਗ ਨੂੰ ਜ਼ਬਰਦਸਤੀ ਉਤਾਰਨ ਦੀ ਕੋਸ਼ਿਸ਼ ਕਰਦਾ ਰਿਹਾ ਜਦੋਂ ਨੌਜਵਾਨ ਨੇ ਉਸ ਨੂੰ ਰੋਕਿਆ ਤਾਂ ਉਸ ਦੇ ਮੂੰਹ ‘ਤੇ ਕਈ ਵਾਰ ਮੁੱਕੇ ਮਾਰੇ । ਖੂਨ ਨਾਲ ਬੁਰੀ ਤਰ੍ਹਾਂ ਨਾਲ ਜਖ਼ਮੀ ਨੌਜਵਾਨ ਬੱਸ ਤੋਂ ਉਤਰ ਗਿਆ ਅਤੇ ਫਿਰ ਉਸ ਨੇ ਪੁਲਿਸ ਨੂੰ ਇਤਲਾਹ ਕੀਤੀ ।

ਪੁਲਿਸ ਨੇ 19 ਸਾਲ ਦੇ ਸਿੱਖ ਨੌਜਵਾਨ ‘ਤੇ ਹਮਲਾ ਕਰਨ ਵਾਲੇ ਦੀ ਤਸਵੀਰ ਨਸ਼ਰ ਕੀਤੀ ਹੈ ਜਿਸ ਦੀ ਉਮਰ 25 ਤੋਂ 35 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ । ਉਸ ਦਾ ਰੰਗ ਕਾਲਾ ਸੀ ਅਤੇ ਸਰੀਰ ਪਤਲਾ ਸੀ ਜਿਸ ਦਾ ਕੱਦ 5 ਫੁੱਟ 9 ਇੰਚ ਦੱਸਿਆ ਜਾ ਰਿਹਾ ਹੈ ਅਤੇ ਉਸ ਦੀਆਂ ਅੱਖਾਂ ਭੂਰਿਆ ਅਤੇ ਵਾਲਾ ਦਾ ਰੰਗ ਕਾਲਾ ਸੀ । ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਦੀ ਕਰਦੇ ਹੋਏ ਇਸ ਨੂੰ ਨਫਰਤੀ ਹਿੰਸਾ ਦੱਸਿਆ ਹੈ । ਇਸ ਪੂਰੀ ਘਟਨਾ ਨੇ ਸਿੱਖ ਨੌਜਵਾਨ ਦੇ ਦਿਮਾਗ ‘ਤੇ ਬਹੁਤ ਹੀ ਮਾੜਾ ਅਸਰ ਕੀਤਾ ਹੈ ਪੂਰਾ ਪਰਿਵਾਰ ਡਰਿਆ ਹੋਇਆ ਮਹਿਸੂਸ ਕਰ ਰਿਹਾ ਹੈ । ਸਿੱਖ ਜਥੇਬੰਦੀਆਂ ਨੇ ਕਿਹਾ ਅਸੀਂ ਨਿਉਯਾਰਕ ਪੁਸਿਲ ਦੇ ਸੰਪਰਕ ਵਿੱਚ ਹਾਂ ਪੁਲਿਸ ਦੀ ਨਫਰਤੀ ਅਪਰਾਧ ਯੂਨਿਟ ਇਸ ਦੀ ਜਾਂਚ ਰਹੀ ਹੈ । ਉਧਰ ਇਜ਼ਰਾਇਲ ਅਤੇ ਫਲਸਤੀਨ ਜੰਗ ਦੀ ਅਮਰੀਕਾ ਵਿੱਚ ਨਫਰਤੀ ਹਿੰਸਾ ਦੀ ਸਭ ਤੋਂ ਭਿਆਨਕ ਤਸਵੀਰ ਸਾਹਮਣੇ ਆਈ ਹੈ । ਜਿਸ ‘ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਸ਼ਰਮਿੰਦਗੀ ਮਹਿਸੂਸ ਕੀਤੀ ਹੈ ।

6 ਸਾਲ ਦੇ ਬੱਚੇ ਦਾ ਕਤ ਲ

71 ਸਾਲ ਦੇ ਇੱਕ ਬਜ਼ੁਰਗ ਨੇ 6 ਸਾਲ ਦੇ ਫਲਸਤੀਨੀ ਬੱਚੇ ਦਾ ਕਤ ਲ ਕਰ ਦਿੱਤਾ ਹੈ। ਮੁਲਜ਼ਮ ਇਲਿਨੋਇਸ ਨੇ ਹਮਲੇ ਤੋਂ ਪਹਿਲਾਂ ਕਿਹਾ ‘ਤੈਨੂੰ ਮਰ ਜਾਣਾ ਚਾਹੀਦਾ ਹੈ’ ਅਤੇ ਫਿਰ ਬੱਚੇ ਦੇ 26 ਵਾਰ ਚਾਕੂ ਮਾਰੇ । ਉਸ ਦੀ ਮਾਂ ‘ਤੇ ਵੀ ਹਮਲਾ ਕੀਤਾ । ਹਸਪਤਾਲ ਵਿੱਚ ਭਰਤੀ ਬੱਚੇ ਦੀ ਮਾਂ ਨੇ ਦੱਸਿਆ ਕਿ 71 ਸਾਲ ਦੇ ਇਲਿਨੋਇਸ ਨੇ ਦਰਵਾਜ਼ਾ ਖੜਕਾਇਆ ਜਿਵੇਂ ਹੀ ਮੈਂ ਦਰਵਾਜ਼ਾ ਖੋਲਿਆ ਉਸ ਨੇ ਬਹੁਤ ਹੀ ਜ਼ੋਰ ਨਾਲ ਗਲਾ ਦਬਾਇਆ,ਬੋਲਿਆ ‘ਤੁਹਾਨੂੰ ਮੁਸਲਮਾਨਾਂ ਨੂੰ ਮਰ ਜਾਣਾ ਚਾਹੀਦਾ ਹੈ’ । ਮਾਂ ਅਤੇ ਪੁੱਤਰ ਮੁਲਜ਼ਮ ਜੋਸੇਫ ਕਜੁਬਾ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਬੱਚੇ ਨੂੰ ਬਚਾਉਣ ਦੇ ਲਈ ਮਾਂ ਨੇ ਹੱਥੋਪਾਈ ਕੀਤੀ। ਇਸ ਵਿਚਾਲੇ ਮਾਂ ਨੇ ਪੁਲਿਸ ਨੂੰ ਫੋਨ ਕੀਤਾ । ਇੱਕ ਅਫਸਰ ਨੇ ਕਿਹਾ ਜਾਣਕਾਰੀ ਮਿਲ ਦੇ ਹੀ ਅਸੀਂ ਫੋਰਨ ਪਹੁੰਚ ਗਏ । ਸਾਨੂੰ ਮਾਂ ਅਤੇ ਪੁੱਤਰ ਬੈਡਰੂਮ ਵਿੱਚ ਮਿਲੇ। ਦੋਵਾਂ ਦੀ ਛਾਤੀ ਜਖ਼ਮੀ ਸੀ । ਮਾਂ ਗੰਭੀਰ ਰੂਪ ਵਿੱਚ ਜਖਮੀ ਸੀ,ਬੱਚੇ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਅਸੀਂ ਦੋਵਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਡਾਕਟਰ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ ਮਾਂ ਦਾ ਇਲਾਜ ਜਾਰੀ । ਪੋਸਟਮਾਰਟਮ ਦੇ ਬਾਅਦ ਬੱਚੇ ਦੇ ਢਿੱਡ ਵਿੱਚੋਂ ਮਿਲਟ੍ਰੀ ਸਟਾਇਲ ਚਾਕੂ ਨਿਕਾਲਿਆ ਗਿਆ । ਇਸ ਦੀ ਬਲੇਡ 7 ਇੰਚ ਦੀ ਸੀ । ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ । ਪੁਲਿਸ ਨੇ ਕਿਹਾ ਮੁਲਜ਼ਮ ਮਾਂ ਅਤੇ ਪੁੱਤਰ ‘ਤੇ ਹਮਲਾ ਕਰਨ ਦੇ ਬਾਅਦ ਘਰ ਦੇ ਦਰਵਾਜ਼ੇ ‘ਤੇ ਬੈਠ ਗਿਆ ਸੀ । ਉਸ ਦੇ ਮੱਥੇ ‘ਤੇ ਸੱਟ ਦੇ ਗਹਿਰੇ ਨਿਸ਼ਾਨ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ।

ਪੁਲਿਸ ਮੁਤਾਬਿਕ ਇਹ ਨਫਰਤੀ ਅਪਰਾਧ ਹੈ । ਹਮਲਾ ਇਜ਼ਰਾਇਲ ਅਤੇ ਹਮਾਸ ਦੀ ਜੰਗ ਦੀ ਵਜ੍ਹਾ ਕਰਕੇ ਹੋਇਆ। ਦੋਵੇ ਪੀੜ੍ਹਤ ਮੁਸਲਮਾਨ ਸਨ । ਉਨ੍ਹਾਂ ਨੂੰ ਮਿਡਲ ਈਸਟ ਵਿੱਚ ਹੋ ਰਹੀ ਇਜ਼ਰਾਇਲ ਹਮਾਸ ਦੇ ਵਿਚਾਲੇ ਜੰਗ ਦੀ ਵਜ੍ਹਾ ਕਰਕੇ ਟਾਰਗੇਟ ਕੀਤਾ ਗਿਆ। ਮਾਂ ਅਤੇ ਪੁੱਤਰ ਮੁਲਜ਼ਮ ਜੋਸੇਫ ਕਜੁਬਾ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਸ਼ਿਕਾਗੋ ਦੇ ਕਾਉਂਸਿਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੇ ਕਿਹਾ ਬੱਚਾ ਫਲਸਤੀਨੀ ਅਮਰੀਕਨ ਸੀ । ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਨਫਰਤੀ ਹਿੰਸਾ ਦੀ ਨਿਖੇਦੀ ਕੀਤੀ ਹੈ । ਕਿਹਾ ਅਮਰੀਕਾ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ ।

ਇਜ਼ਰਾਇਲ ਹਮਾਸ ਜੰਗ ਵਿੱਚ 3800 ਲੋਕਾਂ ਦੀ ਮੌਤ

7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਇਲ ਹਮਾਸ ਜੰਗ ਦੇ 10ਵੇਂ ਦਿਨ ਤੱਕ ਇਜ਼ਰਾਇਲ ਦੇ ਹਮਲਿਆਂ ਵਿੱਚ ਗਾਜ਼ਾ ਵਿੱਚ 2,450 ਫਲਸਤੀਨੀ ਮੌਤ ਦੀ ਨੀਂਦ ਸੌ ਚੁੱਕੇ ਹਨ । ਇਸ ਵਿੱਚ 724 ਤੋਂ ਜ਼ਿਆਦਾ ਬੱਚੇ 370 ਤੋਂ ਜ਼ਿਆਦਾ ਔਰਤਾਂ ਸ਼ਾਮਲ ਹਨ । ਹਮਾਸ ਦੇ ਹਮਲੇ ਵਿੱਚ 1,400 ਇਜ਼ਰਾਇਲੀ ਮਾਰੇ ਗਏ ਹਨ। ਮਿਡਲ ਈਸਟ ਦੇ ਇਸ ਇਲਾਕੇ ਵਿੱਚ ਲੜਾਈ ਤਕਰੀਬਨ 100 ਸਾਲ ਤੋਂ ਚੱਲ ਰਹੀ ਹੈ । ਇੱਥੇ ਵੈਸਟ ਬੈਂਕ,ਗਾਜ਼ਾ ਪੱਟ ਅਤੇ ਗੋਲਨ ਹਾਇਟਸ ਵਰਗੇ ਇਲਾਕਿਆਂ ਨੂੰ ਲੈਕੇ ਵਿਵਾਦ ਹੈ। ਫਲਸਤੀਨ ਇਨ੍ਹਾਂ ਇਲਾਕਿਆਂ ਸਮੇਤ ਪੂਰਵੀ ਯਰੂਸ਼ਲਮ ‘ਤੇ ਦਾਅਵਾ ਕਰਦਾ ਹੈ ਉਧਰ ਇਜ਼ਰਾਇਲ ਯਰੂਸ਼ਲਮ ਤੋਂ ਆਪਣਾ ਦਾਅਵਾ ਛੱਡਣ ਦੇ ਲਈ ਰਾਜ਼ੀ ਨਹੀਂ ਹੈ। ਗਾਜ਼ਾ ਪੱਟੀ ਇਜ਼ਰਾਇਲ ਅਤੇ ਮਿਸਰ ਦੇ ਵਿਚਾਲੇ ਹੈ । ਇਹ ਫਿਲਹਾਲ ਹਮਾਸ ਦੇ ਕਬਜ਼ੇ ਵਿੱਚ ਹੈ । ਇਹ ਇਜ਼ਰਾਇਲ ਵਿਰੋਧੀ ਜਥੇਬੰਦੀ ਹੈ । ਸਤੰਬਰ 2005 ਵਿੱਚ ਇਜ਼ਰਾਇਲ ਨੇ ਗਾਜ਼ਾ ਪੱਟੀ ਤੋਂ ਆਪਣੀ ਫੌਜ ਵਾਪਸ ਬੁਲਾ ਲਈ ਸੀ। 2007 ਵਿੱਚ ਇਜ਼ਰਾਇਲ ਨੇ ਇਸ ਇਲਾਕੇ ਵਿੱਚ ਪਾਬੰਦੀਆਂ ਲਗਾਇਆ ਸਨ । ਫਲਸਤੀਨ ਦਾ ਕਹਿਣਾ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਫਲਸਤੀਨ ਰਾਸ਼ਟਰ ਦੀ ਸਥਾਪਨਾ ਹੋਵੇ।

Exit mobile version