The Khalas Tv Blog India ਸਿੱਖਾਂ ਨੂੰ ਲੈ ਕੇ ਨਿਊਯਾਰਕ ਮੇਅਰ ਦਾ ਵੱਡਾ ਬਿਆਨ, ‘ਜੇ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ’
India International Punjab Religion

ਸਿੱਖਾਂ ਨੂੰ ਲੈ ਕੇ ਨਿਊਯਾਰਕ ਮੇਅਰ ਦਾ ਵੱਡਾ ਬਿਆਨ, ‘ਜੇ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ’

New York Mayor's big statement in the case of attacks on Sikhs

ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਦੀ ਸਖ਼ਤ ਨਿੰਦਾ ਕੀਤਾ। ਉਨ੍ਹਾਂ ਅਜਿਹੀ ਹਿੰਸਾ ਕਰਨ ਵਾਲੇ ਅਮਰੀਕੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਦਸਤਾਰ ਦਾ ਮਤਲਬ ਅਤਿਵਾਦ ਨਹੀਂ ਹੈ, ਸਗੋਂ ਇਹ ਸ਼ਰਧਾ ਦਾ ਪ੍ਰਤੀਕ ਹੈ। ਉਨ੍ਹਾਂ ਸਿੱਖ ਭਾਈਚਾਰੇ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਵੀ ਦਿੱਤਾ।

ਐਡਮਜ਼ ਨੇ ਸਾਊਥ ਰਿਚਮੰਡ ਹਿੱਲ ਦੇ ਕੁਈਨਜ਼ ਇਲਾਕੇ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਵਿਖੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਸੀਂ ਅਤਿਵਾਦੀ ਨਹੀਂ, ਸਗੋਂ ਰਖਵਾਲੇ ਹੋ। ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। ਸਾਡੇ ਨੌਜਵਾਨਾਂ, ਸਾਡੇ ਲੋਕਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਤੁਹਾਡੀ ਦਸਤਾਰ ਦਾ ਮਤਲਬ ਅਤਿਵਾਦ ਨਹੀਂ। ਇਸ ਦਾ ਮਤਲਬ ਰੱਖਿਆ, ਇਸ ਦਾ ਮਤਲਬ ਭਾਈਚਾਰਾ, ਪਰਿਵਾਰ, ਵਿਸ਼ਵਾਸ ਸ਼ਹਿਰ ਹੈ। ਸਾਡੇ ਲਈ ਇਸ ਦਾ ਮਤਲਬ ਮਿਲ ਕੇ ਰਹਿਣਾ ਹੈ। ਅਸੀਂ ਤੁਹਾਡੇ ਨਾਲ ਮਿਲ ਕੇ ਇਸ ਧਾਰਨਾ ਨੂੰ ਬਦਲ ਦੇਵਾਂਗੇ। ਅਸੀਂ ਇਹ ਮਿਲ ਕੇ ਕਰ ਸਕਦੇ ਹਾਂ।

ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਜੈਨੀਫਰ ਰਾਜਕੁਮਾਰ ਨੇ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧ ਅਤੇ ਹਮਲੇ ਦੀਆਂ ਹਾਲ ਹੀ ਦੀਆਂ ਘਟਨਾਵਾਂ ਮਗਰੋਂ ਐਤਵਾਰ ਨੂੰ ਇੱਥੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਨਿਊਯਾਰਕ ਵਿੱਚ 15 ਅਕਤੂਬਰ ਨੂੰ ਸਿੱਖ ਨੌਜਵਾਨ ਉਸ ਸਮੇਂ ਹਮਲੇ ਦਾ ਸ਼ਿਕਾਰ ਹੋਇਆ ਸੀ, ਜਦੋਂ ਉਹ ਗੁਰਦੁਆਰੇ ਜਾ ਰਿਹਾ ਸੀ।

ਜੈਨੀਫਰ ਨੇ ਸਿੱਖਾਂ ਨੂੰ ਸਮਾਜ ਦੇ ‘ਰਖਵਾਲੇ’ ਦਸਦਿਆਂ ਕਿਹਾ ਕਿ ਸਿੱਖਾਂ ’ਤੇ ਨਫ਼ਰਤੀ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਪਹਿਲੀ ਵਾਰੀ ਅਸੀਂ ਸਰਕਾਰੀ ਤੰਤਰ ਦਾ ਪ੍ਰਯੋਗ ਸਿੱਖਾਂ ਵਿਰੁੱਧ ਹੋਣ ਵਾਲੇ ਨਫ਼ਰਤੀ ਅਪਰਾਧਾਂ ਨੂੰ ਖ਼ਤਮ ਕਰਨ ਲਈ ਕਰਾਂਗੇ। ਪਹਿਲੀ ਵਾਰੀ ਅਸੀਂ ਇਕੱਠੇ ਹੋ ਕੇ ਨਿਊ ਯਾਰਕ ਸਟੇਟ, ਅਮਰੀਕਾ ਅਤੇ ਪੂਰੀ ਦੁਨੀਆ ਨੂੰ ਸਿੱਖਿਅਤ ਕਰਾਂਗੇ ਕਿ ਸਿੱਖ ਕੌਣ ਹਨ ਤਾਕਿ ਸਾਡੇ ’ਤੇ ਹਮਲਾ ਨਾ ਹੋਵੇ ਅਤੇ ਅਸੀਂ ਕਿਸੇ ਗ਼ਲਤਫ਼ਹਿਮੀ ਦਾ ਸ਼ਿਕਾਰ ਨਾ ਹੋਈਏ।’’

ਜ਼ਿਕਰਯੋਗ ਹੈ ਕਿ ਨਿਊਯਾਰਕ ’ਚ ਸਿੱਖਾਂ ’ਤੇ ਪਿੱਛੇ ਜਿਹੇ ਹੋਏ ਨਫ਼ਰਤੀ ਹਮਲਿਆਂ ਕਾਰਨ ਨਿਰਾਸ਼ਾ ਦਾ ਮਾਹੌਲ ਹੈ। 15 ਅਕਤੂਬਰ ਨੂੰ ਇਕ 19 ਸਾਲਾਂ ਦੇ ਸਿੱਖ ਨੌਜੁਆਨ ਰਿਚਮੰਡ ਹਿੱਲ ’ਚ ਇਕ ਬੱਸ ’ਤੇ ਸਵਾਰ ਕ੍ਰਿਸਟੋਫਰ ਫਿਲੀਪੀਅਕਸ ਨਾਮਕ ਵਿਅਕਤੀ ਵਲੋਂ ਕੀਤੇ ਗਏ ਹਮਲੇ ਦਾ ਸ਼ਿਕਾਰ ਹੋ ਗਿਆ ਸੀ। ਫਿਲੀਪੀਓਕਸ ਨੇ ਕਥਿਤ ਤੌਰ ’ਤੇ ਸਿੱਖ ਨੌਜੁਆਨ ਦੀ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੇ ਜਵਾਬ ’ਚ ਕਵੀਂਸ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਟਜ਼ ਨੇ ਐਲਾਨ ਕੀਤਾ ਸੀ ਕਿ ਫਿਲੀਪੀਓਕਸ ਨੂੰ ਇਕ ਨਫ਼ਰਤੀ ਅਪਰਾਧ ਦੇ ਰੂਪ ’ਚ ਹਮਲੇ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

Exit mobile version