‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ਉੱਤੇ ਹੋਈ ਬੇਅਦਬੀ ਤੋਂ ਬਾਅਦ ਨਿਹੰਗ ਸਿੰਘਾਂ ਹੱਥੋਂ ਕਤਲ ਲਖਬੀਰ ਸਿੰਘ ਨਾਲ ਜੁੜੀ ਇਕ ਹੋਰ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਉਸਦੇ ਅੰਗ ਕੱਟਣ ਤੋਂ ਪਹਿਲਾਂ ਦੀ ਹੈ। ਇਸ ਵਿੱਚ ਉਹ ਕਈ ਖੁਲਾਸੇ ਕਰ ਰਿਹਾ ਹੈ। ਇਸ ਵਿਚ ਕਿਸੇ ਸੰਧੂ ਬਾਰੇ ਵੀ ਜ਼ਿਕਰ ਹੋ ਰਿਹਾ ਹੈ ਤੇ ਲਖਬੀਰ ਨੇ 30-30 ਹਜ਼ਾਰ ਰੁਪਏ ਲੈਣ ਦੀ ਗੱਲ ਕਹੀ ਹੈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਪੁੱਛਣ ਉੱਤੇ ਲਖਬੀਰ ਸਿੰਘ ਨੇ ਕਿਸੇ ਬੰਦੇ ਦਾ ਨੰਬਰ ਦੱਸਿਆ ਹੈ ਜੋ 9915681811 ਹੈ। ਇਹ ਖਦਸ਼ਾ ਜਾਹਿਰ ਕੀਤਾ ਹੈ ਗਿਆ ਹੈ ਕਿ ਇਹ ਨੰਬਰ ਸੰਧੂ ਨਾਂ ਦੇ ਉਸ ਬੰਦੇ ਦਾ ਹੋ ਸਕਦਾ ਹੈ, ਜਿਸ ਨਾਲ ਲਖਬੀਰ ਸਿੰਘ ਗੱਲ ਕਰਨ ਬਾਰੇ ਕਹਿ ਰਿਹਾ ਹੈ।
ਸਿੰਘੂ ਬਾਰਡਰ ਕਾਂਡ : ਲਖਬੀਰ ਸਿੰਘ ਦੀ ਵੀਡੀਓ ‘ਚ ਵੱਡੇ ਖੁਲਾਸੇ
