The Khalas Tv Blog Punjab ਸਿੱਧੂ ਮਾਮਲੇ ਚ ਨਵੀਂ UPDATE!
Punjab

ਸਿੱਧੂ ਮਾਮਲੇ ਚ ਨਵੀਂ UPDATE!

ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਡੇਢ ਮਹੀਨਾ ਹੋਣ ਜਾ ਰਿਹਾ ਹੈ ਤੇ ਇਸ ਸਬੰਧ ਵਿੱਚ ਜਾਂਚ ਵੀ ਜਾਰੀ ਹੈ ਪਰ ਹਾਲੇ ਤੱਕ ਕਈ ਅਹਿਮ ਕੜੀਆਂ ਨੂੰ ਜੋੜਨ ਤੋਂ ਪੁਲਿਸ ਹਾਲੇ ਤੱਕ ਦੂਰ ਹੈ। ਪੁਲਿਸ ਦੀ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਲਗਾਤਾਰ ਕਈ ਖੁਲਾਸੇ ਕਰ ਰਹੇ ਹਨ। ਕੁੱਝ ਨਿੱਜੀ ਚੈਨਲਾਂ ‘ਤੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਹ ਖ਼ਬਰ ਚਲਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਜਾਅਲੀ ਪਾਸਪੋਰਟਾਂ ਰਾਹੀਂ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਤੀਜੇ ਸਚਿਨ ਬਿਸ਼ਨੋਈ ਨੂੰ ਭਾਰਤ ਤੋਂ ਬਾਹਰ ਭੇਜ ਚੁੱਕਾ ਹੈ।

ਪੁਲਿਸ ਮੁਤਾਬਕ ਇਹ ਫਰਜ਼ੀ ਪਾਸਪੋਰਟ ਦਿੱਲੀ ਖੇਤਰੀ ਪਾਸਪੋਰਟ ਦਫ਼ਤਰ ਤੋਂ ਬਣਾਇਆ ਗਿਆ ਸੀ।ਦੱਖਣੀ ਦਿੱਲੀ ਪੁਲਿਸ ਨੇ ਇਹ ਜਾਣਕਾਰੀ ਮਿਲਣ ਤੇ ਕਾਰਵਾਈ ਕਰਦਿਆਂ ਲਾਰੈਂਸ ਦੇ ਭਰਾ ਅਨਮੋਲ ਅਤੇ ਸਚਿਨ ਦੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਫੜੇ ਗਏ ਦੋਸ਼ੀਆਂ ਦੇ ਨਾਂ ਰਾਹੁਲ ਸਰਕਾਰ, ਨਵਨੀਤ ਪ੍ਰਜਾਪਤੀ, ਅਰਿਜੀਤ ਕੁਮਾਰ ਉਰਫ ਮਹੇਸ਼ ਉਰਫ ਸਿੱਧੂ ਪਾਪੀ, ਸੋਮਨਾਥ ਪ੍ਰਜਾਪਤੀ ਹਨ।ਪੁਲਿਸ ਨੇ ਇਨ੍ਹਾਂ ਕੋਲੋਂ 1 ਪਿਸਤੌਲ, 4 ਲੈਪਟਾਪ, 4 ਮੋਬਾਈਲ ਫ਼ੋਨ, ਡੌਂਗਲ, ਆਧਾਰ ਕਾਰਡ, ਇੱਕ ਮਰਸਡੀਜ਼ ਕਾਰ ਅਤੇ ਇੱਕ ਹੋਰ ਕਾਰ ਬਰਾਮਦ ਕੀਤੀ ਹੈ।ਇਸ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਸਚਿਨ ਬਿਸ਼ਨੋਈ ਦੇ ਫਰਜ਼ੀ ਪਾਸਪੋਰਟ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਰਾਹੀਂ ਉਹ ਭਾਰਤ ਤੋਂ ਫਰਾਰ ਹੋਇਆ ਸੀ।ਇਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਚਿਨ ਬਿਸ਼ਨੋਈ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਗਿਆ ਹੈ ਤੇ ਪਿਤਾ ਦਾ ਨਾਂ ਤੇ ਘਰ ਦਾ ਪਤਾ ਵੀ ਫਰਜੀ ਲਿਖਾਇਆ ਹੋਇਆ ਹੈ।

ਦੱਖਣੀ ਦਿੱਲੀ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਰੀ ਸਾਜ਼ਿਸ਼ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਬਿਸ਼ਨੋਈ ਨੇ ਉਸ ਦੇ ਇਸ਼ਾਰੇ ‘ਤੇ ਰਚੀ ਸੀ। ਇਹਨਾਂ ਦੋਵਾਂ ਨੇ ਹੀ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ ਅਤੇ ਫਿਰ ਫਰਜ਼ੀ ਪਾਸਪੋਰਟਾਂ ਬਣਾਏ ਤੇ ਵਿਦੇਸ਼ ਭੱਜ ਗਏ। ਜਾਂਚ ਦੌਰਾਨ ਪੁਲਿਸ ਸਾਹਮਣੇ ਇਹ ਗੱਲ ਆਈ ਕਿ ਇਹ ਫਰਜ਼ੀ ਪਾਸਪੋਰਟ ਦੱਖਣੀ ਦਿੱਲੀ ‘ਚ ਬਣੇ ਸਨ, ਜਿਸ ਤੋਂ ਬਾਅਦ ਦੱਖਣੀ ਦਿੱਲੀ ਦੀ ਪੁਲਿਸ ਨੇ ਉਨ੍ਹਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ,ਜਿਨ੍ਹਾਂ ਨੇ ਅਨਮੋਲ ਬਿਸ਼ਨੋਈ ਅਤੇ ਸਚਿਨ ਬਿਸ਼ਨੋਈ ਨੂੰ ਫਰਜ਼ੀ ਪਾਸਪੋਰਟ ਬਣਾ ਕੇ ਦਿੱਤੇ ਸੀ।

Exit mobile version