The Khalas Tv Blog India ਕੈਲੀਫੋਰਨੀਆ ਟਰੱਕ ਹਾਦਸਾ ਮਾਮਲੇ ’ਚ ਨਵਾਂ ਮੋੜ, ਨਸ਼ੇ ਦੇ ਦੋਸ਼ਾਂ ’ਚੋਂ ਬਰੀ ਹੋਇਆ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ
India International Punjab

ਕੈਲੀਫੋਰਨੀਆ ਟਰੱਕ ਹਾਦਸਾ ਮਾਮਲੇ ’ਚ ਨਵਾਂ ਮੋੜ, ਨਸ਼ੇ ਦੇ ਦੋਸ਼ਾਂ ’ਚੋਂ ਬਰੀ ਹੋਇਆ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪਿਛਲੇ ਮਹੀਨੇ ਹੋਏ ਘਾਤਕ ਸੜਕ ਹਾਦਸੇ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਜਿੱਥੇ ਅਮਰੀਕਾ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਸੜਕ ਹਾਦਸੇ ਦੌਰਾਨ ਨਸ਼ੇ ਦੇ ਹਾਲਤ ਵਿੱਚ ਪਰ ਹੁਣ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਵਿੱਚ ਨਹੀਂ ਸੀ, ਹਾਲਾਂਕਿ, ਲਾਪਰਵਾਹੀ ਨਾਲ ਕਤਲ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ।

ਜਾਣਕਾਰੀ ਮੁਤਾਬਕ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਹੁਣ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਭਾਰਤੀ ਮੂਲ ਦਾ ਟਰੱਕ ਡਰਾਈਵਰ ਹਾਦਸੇ ਦੇ ਸਮੇਂ ਨਸ਼ੇ ਵਿੱਚ ਨਹੀਂ ਸੀ, ਜਿਸ ਬਾਰੇ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ। ਸੈਨ ਬਰਨਾਰਡੀਨੋ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਹਾਲਾਂਕਿ, ਇਹ ਮਾਮਲਾ ਲਾਪਰਵਾਹੀ ਨਾਲ ਕਤਲ ਦਾ ਬਣਿਆ ਹੋਇਆ ਹੈ।”

ਦੱਸ ਦੇਈਏ ਕਿ ਯੂਬਾ ਸਿਟੀ ਦੇ 21 ਸਾਲਾ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਦੋਸ਼ ਹੈ, ਜਿਸ ਦੇ ਨਤੀਜੇ ਵਜੋਂ ਇਹ ਹਾਦਸਾ ਹੋਇਆ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।

Exit mobile version