The Khalas Tv Blog Punjab ਭਗਵੰਤ ਸਿੰਘ ਮਾਨ ਦੀਆਂ ਨਜ਼ਰਾਂ ‘ਚ ਆਏ ਬਿਕਰਮ ਸਿੰਘ ਮਜੀਠੀਆ
Punjab

ਭਗਵੰਤ ਸਿੰਘ ਮਾਨ ਦੀਆਂ ਨਜ਼ਰਾਂ ‘ਚ ਆਏ ਬਿਕਰਮ ਸਿੰਘ ਮਜੀਠੀਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਵੀਂ ਐੱਸਆਈਟੀ ਗਠਿਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ ਲਈ ਜਾਰੀ ਕੀਤੇ ਆਪਣੇ ਪਹਿਲੇ ਹੁਕਮ ਵਿੱਚ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਮਾਮਲੇ ’ਚ ਨਵੀਂ ਵਿਸ਼ੇਸ਼ ਜਾਂਚ ਟੀਮ(ਸਿਟ) ਦਾ ਪੁਨਰਗਠਨ ਕੀਤਾ ਹੈ। ਨਵੀਂ ਟੀਮ ਦੀ ਅਗਵਾਈ ਏਆਈਜੀ ਗੁਰਸ਼ਰਨ ਸਿੰਘ ਸੰਧੂ ਕਰਨਗੇ ਅਤੇ ਚਾਰ ਹੋਰ ਮੈਂਬਰ ਹੋਣਗੇ।

ਇਨ੍ਹਾਂ ਵਿੱਚ ਏਆਈਜੀ ਰਾਹੁਲ ਐੱਸ. ਅਤੇ ਰਣਜੀਤ ਸਿੰਘ ਤੋਂ ਇਲਾਵਾ ਡੀਐੱਸਪੀ ਰੈਂਕ ਦੇ ਦੋ ਅਧਿਕਾਰੀ ਸ਼ਾਮਲ ਹਨ। ਪਿਛਲੀ ਐੱਸਆਈਟੀ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਟੀਮ ਸੀ। 20 ਦਸੰਬਰ 2021 ਨੂੰ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫਆਈਆਰ ਦੇ ਆਧਾਰ ‘ਤੇ ਮਜੀਠੀਆ ਵਿਰੁੱਧ ਜਾਂਚ ਲਈ ਐੱਸਆਈਟੀ ਬਣਾਈ ਗਈ ਸੀ।

Exit mobile version