The Khalas Tv Blog India ਕਿਸਾਨ ਮੋਰਚੇ ਬਾਰੇ ਉੱਡੀ ਨਵੀਂ ਅਫਵਾਹ, ਚੜੂਨੀ ਨੇ ਕੀਤੀ ਦੂਰ
India Punjab

ਕਿਸਾਨ ਮੋਰਚੇ ਬਾਰੇ ਉੱਡੀ ਨਵੀਂ ਅਫਵਾਹ, ਚੜੂਨੀ ਨੇ ਕੀਤੀ ਦੂਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਸੁਚੇਤ ਕਰਦਿਆਂ ਫਸਲਾਂ ਦੇ ਰੇਟ ਤੈਅ ਕਰਨ ਵਾਲੇ ਵਾਇਰਲ ਵੀਡੀਓ ਬਾਰੇ ਸੱਚ ਦੱਸਦਿਆਂ ਕਿਹਾ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਫਵਾਹ ਚੱਲ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਫਸਲ ਦਾ ਰੇਟ, ਮਜ਼ਦੂਰੀ ਦਾ ਰੇਟ ਤੈਅ ਕੀਤਾ ਹੈ। ਇਹ ਬਿਲਕੁਲ ਝੂਠ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਨੇ ਅਜਿਹਾ ਕੋਈ ਫੈਸਲਾ ਨਹੀਂ ਕੀਤਾ ਹੈ। ਪੰਜਾਬ ਦੇ ਕਿਸੇ ਪਿੰਡ ਨੇ ਇਹ ਫੈਸਲਾ ਕੀਤਾ ਸੀ, ਜਿਸਨੂੰ ਕਿਸਾਨ ਮੋਰਚਾ ਦਾ ਫੈਸਲਾ ਬਣਾਇਆ ਜਾ ਰਿਹਾ ਹੈ। ਇਹ ਸਾਰੀਆਂ ਅਫਵਾਹਾਂ ਹਨ, ਇਹ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਸਪੱਸ਼ਟ ਕਰਦੇ ਹਾਂ ਕਿ ਇਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਰਜ਼ੀ ਹੈ ਕਿ ਉਹ ਕਿਸ ਰੇਟ ‘ਤੇ ਫਸਲ ਲਗਵਾਉਣਗੇ ਅਤੇ ਮਜ਼ਦੂਰ ਕਿਸ ਰੇਟ ‘ਤੇ ਫਸਲ ਲਾਉਣਗੇ। ਉਨ੍ਹਾਂ ਕਿਹਾ ਕਿ ਹਰ ਪਿੰਡ, ਇਲਾਕੇ ਦੇ ਆਪਣੇ-ਆਪਣੇ ਰੇਟ ਹੁੰਦੇ ਹਨ।

ਦਰਅਸਲ, ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇੱਕ ਪਿੰਡ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਫਸਲਾਂ ਦੀ ਬਿਜਾਈ ਤੋਂ ਲੈ ਕੇ ਵਾਢੀ ਤੱਕ ਦੇ ਰੇਟ ਤੈਅ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਵੀਡੀਓ ਤੋਂ ਬਾਅਦ ਕਿਸਾਨ ਮੋਰਚੇ ਦੇ ਲੀਡਰਾਂ ਦੀ ਆਲੋਚਨਾ ਸ਼ੁਰੂ ਹੋ ਗਈ ਸੀ।

Kisan morcha ਬਾਰੇ ਉੱਡੀ ਨਵੀਂ ਅਫਵਾਹ । Gurnam Singh charhuni । KHALAS TV
Exit mobile version