The Khalas Tv Blog India ਦਿੱਲੀ ਧਮਾਕੇ ‘ਤੇ ਨਵੇਂ ਖੁਲਾਸੇ, ਨਵੀਂ CCTV, ਉਡਾਉਣਾ ਸੀ ਲਾਲ ਕਿਲਾ !
India

ਦਿੱਲੀ ਧਮਾਕੇ ‘ਤੇ ਨਵੇਂ ਖੁਲਾਸੇ, ਨਵੀਂ CCTV, ਉਡਾਉਣਾ ਸੀ ਲਾਲ ਕਿਲਾ !

10 ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਸਾਹਮਣੇ ਆਏ ਹਨ। ਦੈਨਿਕ ਭਾਸਕਰ ਅਤੇ ਟਾਈਮਜ਼ ਆਫ ਇੰਡੀਆ ਦੀਆਂ ਰਿਪੋਰਟਾਂ ਅਨੁਸਾਰ ਫਰੀਦਾਬਾਦ ਵਿੱਚ ਗ੍ਰਿਫ਼ਤਾਰ ਕੀਤੇ ਗਏ ਦਹਿਸ਼ਤਗਰਦੀ ਮਾਡਿਊਲ ਦੀ ਮਹਿਲਾ ਮੈਂਬਰ ਡਾ. ਸ਼ਾਹੀਨ ਸ਼ਾਹਿਦ ਨੇ ਆਪਣੇ ਸਾਥੀ ਦਹਿਸ਼ਤ ਗਰਦੀ ਡਾਕਟਰਾਂ ਨਾਲ ਮਿਲ ਕੇ ਦੇਸ਼ ਭਰ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚਣ ਦੀ ਗੱਲ ਕਬੂਲ ਕੀਤੀ ਹੈ।

ਇਸ ਤੋਂ ਇਲਾਵਾ ਇਹ ਮਾਡਿਯੂਲ ਦੀਵਾਲੀ ਮੌਕੇ ਦਿੱਲੀ ਨੂੰ ਦਹਿਲਾਉਣ ਚਾਹੁੰਦਾ ਸੀ। ਇਹਨਾਂ ਨੇ ਲੰਘੀ ਜਨਵਰੀ ਦੇ ਪਹਿਲੇ ਹਫਤੇ ਲਾਲ ਕਿਲੇ ਡਿ ਰੇਕੀ ਕੀਤੀ ਸੀ, ਫੇਰ ਦੀਵਾਲੀ ਵੇਲੇ ਮੌਕਾ ਖੁੰਝ ਗਿਆ ਤਾ ਇਹਨਾਂ ਨੇ 26 ਜਨਵਰੀ 2026 ਨੂੰ ਲਾਲ ਕਿਲੇ ਨੂੰ ਹੀ ਨਿਸ਼ਾਨਾ ਬਣਾਉਣ ਬਾਰੇ ਪਲਾਨ ਬਣਾਇਆ ਸੀ ਜਿਸ ਤੋਂ ਪਹਿਲਾ ਇਸ ਮਾਡਿਊਲ ਦੇ ਬੰਦੇ ਫੜ੍ਹੇ ਗਏ।

ਸੁਰੱਖਿਆ ਏਜੰਸੀਆਂ ਦੇ ਅਨੁਸਾਰ, ਧਮਾਕੇ ਵਿੱਚ ਵਰਤੀ ਗਈ ਹੁੰਡਈ ਆਈ20 ਕਾਰ ਲਗਭਗ 11 ਦਿਨਾਂ ਤੋਂ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ ਫਲਾਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਖੜ੍ਹੀ ਸੀ। 10 ਨਵੰਬਰ ਨੂੰ ਡਾਕਟਰ ਉਮਰ ਨਬੀ, ਘਬਰਾਹਟ ਵਿੱਚ ਕਾਰ ਨੂੰ ਦਿੱਲੀ ਲੈ ਆਇਆ। ਕਾਰ 29 ਅਕਤੂਬਰ ਨੂੰ ਖਰੀਦੀ ਗਈ ਸੀ। ਉਸੇ ਦਿਨ, ਕਾਰ ਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਲਈ ਬਾਹਰ ਕੱਢਿਆ ਗਿਆ ਸੀ, ਅਤੇ ਕਾਰ ਦੇ ਸੀਸੀਟੀਵੀ ਫੁਟੇਜ ਵਿੱਚ ਤਿੰਨ ਲੋਕ ਦਿਖਾਈ ਦਿੱਤੇ ਸੀ। ਇਸ ਤੋਂ ਇਲਵਾ ਧਮਾਕੇ ਦੀ ਨਵੀਂ CCTV ਵੀ ਸਾਹਮਣੇ ਆਈ ਹੈ।

ਪੁਲਿਸ ਸੂਤਰਾਂ ਅਨੁਸਾਰ, ਸ਼ਾਹੀਨ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਵਿਸਫੋਟਕਾਂ ਦਾ ਭੰਡਾਰ ਕਰ ਰਹੀ ਸੀ। ਸ਼ਾਹੀਨ ਅਤੇ ਉਸਦੇ ਸਾਥੀ ਫਰੀਦਾਬਾਦ ਸਥਿਤ ਇੱਕ ਵ੍ਹਾਈਟ-ਕਾਲਰ ਦਹਿਸ਼ਤ ਗਰਦੀ ਮਾਡਿਊਲ ਨਾਲ ਜੁੜੇ ਹੋਏ ਸਨ, ਜੋ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜਿਆ ਹੋਇਆ ਸੀ, ਅਤੇ ਫਰੀਦਾਬਾਦ ਵਿੱਚ ਅਲ ਫਲਾਹ ਯੂਨੀਵਰਸਿਟੀ ਤੋਂ ਕੰਮ ਕਰ ਰਿਹਾ ਸੀ।

ਇਸ ਤੋਂ ਇਲਾਵਾ ਅੱਜ ਬੁੱਧਵਾਰ ਨੂੰ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਮਾਡਿਊਲ ਦੇ ਸਬੰਧ ਵਿੱਚ ਹਰਿਆਣਾ ਦੇ ਮੇਵਾਤ ਤੋਂ ਇਸ਼ਤਿਆਕ ਨਾਮਕ ਇੱਕ ਮੌਲਵੀ ਨੂੰ ਗ੍ਰਿਫਤਾਰ ਕੀਤਾ। ਉਸਨੂੰ ਸ਼੍ਰੀਨਗਰ ਲਿਜਾਇਆ ਗਿਆ ਹੈ। ਉਹ ਅਲ ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਉਸਦੇ ਘਰ ਤੋਂ 2,500 ਕਿਲੋਗ੍ਰਾਮ ਤੋਂ ਵੱਧ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਬਰਾਮਦ ਕੀਤਾ ਗਿਆ ਸੀ।

ਮੰਗਲਵਾਰ ਰਾਤ ਨੂੰ ਕਸ਼ਮੀਰ ਤੋਂ ਇੱਕ ਹੋਰ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਪਛਾਣ ਡਾ. ਤਜਾਮੁਲ ਵਜੋਂ ਹੋਈ ਹੈ। ਉਹ ਸ੍ਰੀਨਗਰ ਦੇ SMHS ਹਸਪਤਾਲ ਵਿੱਚ ਕੰਮ ਕਰਦਾ ਰਿਹਾ ਹੈ। ਧਮਾਕੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਇਹ ਕਸ਼ਮੀਰ ਦਾ ਚੌਥਾ ਡਾਕਟਰ ਹੈ। ਹੁਣ ਤੱਕ ਬਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਧਮਾਕੇ ਵਾਲੀ ਥਾਂ ਨੂੰ ਚਿੱਟੇ ਕੱਪੜੇ ਨਾਲ ਘੇਰ ਲਿਆ ਗਿਆ ਹੈ।

ਸੂਤਰਾਂ ਅਨੁਸਾਰ, ਕਾਰ ਕਿਸੇ ਵੀ ਨਿਸ਼ਾਨੇ ‘ਤੇ ਨਹੀਂ ਲੱਗੀ ਅਤੇ ਨਾ ਹੀ ਕਿਸੇ ਇਮਾਰਤ ਵਿੱਚ ਦਾਖਲ ਹੋਈ, ਭਾਵ ਇਹ ਆਤਮਘਾਤੀ ਕਾਰ ਬੰਬ ਹਮਲਾ ਨਹੀਂ ਸੀ। ਧਮਾਕੇ ਵਿੱਚ ਉਮਰ ਦੀ ਖੁਦ ਦੀ ਵੀ ਜਾਨ ਚਲੀ ਗਈ। ਪੁਲਿਸ ਨੇ ਧਮਾਕੇ ਦੇ ਮਲਬੇ ਵਿੱਚੋਂ ਮਿਲੇ ਸਰੀਰ ਦੇ ਅੰਗਾਂ ਦੀ ਪਛਾਣ ਕਰਨ ਲਈ ਉਸਦੀ ਮਾਂ ਤੋਂ ਡੀਐਨਏ ਸੈਂਪਲ ਲਿਆ ਹੈ।

ਸੋਦੱਸ ਦੇਈਏ ਕੇ ਮਵਾਰ ਸ਼ਾਮ ਲਗਭਗ 6:52 ਵਜੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਇੱਕ ਚਿੱਟੀ ਆਈ20 ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ ਜਾਣਕਾਰੀ ਅਨੁਸਾਰ ਹੁਣ ਤੱਕ 12 ਲੋਕ ਜਾਨ ਗੁਆ ਚੁੱਕੇ ਨੇ। ਸੂਤਰਾਂ ਦਾ ਕਹਿਣਾ ਹੈ ਕਿ ਕਾਰ ਵਿੱਚ ਵਿਸਫੋਟਕ ਸਮੱਗਰੀ ਉਹੀ ਸੀ ਜੋ 10 ਨਵੰਬਰ ਨੂੰ ਧਮਾਕੇ ਤੋਂ ਪਹਿਲਾਂ ਫਰੀਦਾਬਾਦ ਤੋਂ ਜ਼ਬਤ ਕੀਤੀ ਗਈ ਸੀ।

Exit mobile version