The Khalas Tv Blog Punjab ਸਕੂਲਾਂ ‘ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ
Punjab

ਸਕੂਲਾਂ ‘ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ

ਪੰਜਾਬ ਸਟੇਟ ਮਿਡ-ਡੇਅ-ਮੀਲ ਸੁਸਾਇਟੀ ਨੇ ‘ਪ੍ਰਧਾਨ ਮੰਤਰੀ ਪੋਸ਼ਣ’ ਯੋਜਨਾ ਅਧੀਨ ਸਰਕਾਰੀ ਸਕੂਲਾਂ ਲਈ ਅਗਸਤ 2025 ਦਾ ਹਫਤਾਵਾਰੀ ਮੈਨਿਊ ਜਾਰੀ ਕੀਤਾ ਹੈ, ਜੋ 1 ਤੋਂ 31 ਅਗਸਤ ਤੱਕ ਲਾਗੂ ਰਹੇਗਾ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬੈਠਾ ਕੇ ਭੋਜਨ ਪਰੋਸਿਆ ਜਾਵੇ ਅਤੇ ਮੈਨਿਊ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਗੈਰ-ਪਾਲਣਾ ਦੀ ਸਾਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਮੈਨਿਊ ਵਿੱਚ ਸੋਮਵਾਰ ਨੂੰ ਦਾਲ-ਰੋਟੀ, ਮੰਗਲਵਾਰ ਨੂੰ ਰਾਜਮਾਂਹ-ਚੌਲ-ਖੀਰ, ਬੁੱਧਵਾਰ ਨੂੰ ਛੋਲੇ-ਆਲੂ ਨਾਲ ਪੁੜੀ/ਰੋਟੀ, ਵੀਰਵਾਰ ਨੂੰ ਕੜ੍ਹੀ-ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ-ਰੋਟੀ, ਅਤੇ ਸ਼ਨੀਵਾਰ ਨੂੰ ਦਾਲ-ਚੌਲ-ਮੌਸਮੀ ਫਲ ਸ਼ਾਮਲ ਹਨ।

ਸਰਕੂਲਰ ਵਿੱਚ ‘ਅਤਿਥੀ ਭੋਜਨ’ ਪਹਿਲ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਜਿਸ ਅਧੀਨ ਪਿੰਡ ਦੇ ਸਰਪੰਚ, ਸਮਾਜ ਸੇਵੀ ਅਤੇ ਪਤਵੰਤੇ ਵਿਸ਼ੇਸ਼ ਮੌਕਿਆਂ ਜਾਂ ਤਿਉਹਾਰਾਂ ’ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਪਕਵਾਨ, ਫਲ ਜਾਂ ਮਿਠਾਈਆਂ ਦੇਣ ਲਈ ਪ੍ਰੇਰਿਤ ਕੀਤੇ ਗਏ ਹਨ। ਇਹ ਪਹਿਲਕਦਮੀ ਸਮਾਜਿਕ ਸਹਿਯੋਗ ਅਤੇ ਵਿਦਿਆਰਥੀਆਂ ਦੇ ਪੋਸ਼ਣ ਨੂੰ ਵਧਾਉਣ ਲਈ ਮਹੱਤਵਪੂਰਨ ਹੈ।

 

Exit mobile version