ਚੰਡੀਗੜ੍ਹ : ਮੌਸਮ ਕੇਂਦਰ ਚੰਡੀਗੜ੍ਹ ਦੀ ਜਾਣਕਾਰੀ ਮੁਤਾਬਿਕ ਤਾਜ਼ਾ ਐਕਟਿਵ ਵੈਸਟਰਨ ਡਿਸਟਰਬੇਂਸ ਸਦਕਾ 22 ਮਾਰਚ ਤੱਕ ਪੰਜਾਬ ਦੇ ਬਹੁਤੇ ਖੇਤਰਾਂ ‘ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਗਰਜ-ਲਿਸ਼ਕ ਆਲੇ ਬੱਦਲਵਾਈ ਬਣੀ ਰਹੇਗੀ। ਅਗਲੇ ਪੰਜ ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ।
19 ਮਾਰਚ ਨੂੰ ਪਠਾਨਕੋਟ, ਗੁਰਦਾਸਪੁਰ , ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਮੁਹਾਲੀ , ਫਤਹਿਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਮੀਂਹ ਪਵੇਗਾ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਲਿਆਂ ਦੇ ਕੁੱਝ ਖੇਤਰਾਂ ਵਿੱਚ ਹੀ ਹਲਕਾ ਮੀਂਹ ਦੀ ਸੰਭਾਵਨਾ ਹੈ।
20 ਮਾਰਚ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਮੀਂਹ ਪਵੇਗਾ ਜਦਕਿ ਬਾਕੀ ਜ਼ਿਲਿਆਂ ਦੇ ਕੁੱਝ ਖੇਤਰਾਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ 21 ਮਾਰਚ ਨੂੰ ਤਰਨਤਾਰਨ, ਫਿਰੋਜਪੁਰ, ਮੋਗਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਫਾਜ਼ਿਲਕਾ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਬਾਕੀ ਜ਼ਿਲਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 22 ਮਾਰਚ ਮਾਝਾ ਅਤੇ ਮਾਲਵੇ ਦੇ ਕੁੱਝ ਜ਼ਿਲਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਕਿਸਾਨਾਂ ਨੂੰ ਸਲਾਹ
ਮਾਹਿਰਾਂ ਨੇ ਕਿਸਾਨਾਂ ਨੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਦਿਨਾਂ ਦੇ ਮੌਸਮ ਦੌਰਾਨ ਕਣਕ ਦੀ ਫਸਲ ਵਿੱਚ ਕੀਟਨਾਸ਼ਕ, ਖਾਦ ਅਤੇ ਸਿੰਜਾਈ ਕਰਨਾ ਫਿਲਹਾਲ ਮੁਲਤਬੀ ਕਰੋ। ਸਰੋਂ ਦੀ ਫਸਲ ਦੀ ਵਾਢੀ ਵੀ ਅੱਗੇ ਪਾਉਣ ਅਤੇ ਕੱਟੀ ਹੋਈ ਫਸਲ ਨੂੰ ਸੁਰੱਖਿਅਤ ਜਗ੍ਹਾ ਉੱਤੇ ਰੱਖੀ ਜਾਵੇ।