The Khalas Tv Blog Punjab ਕੋਵਿਡ ਮਰੀਜ਼ਾਂ ਲਈ ਵਟਸਐਪ ‘ਤੇ ਆਈ ਨਵੀਂ ਸਹੂਲਤ
Punjab

ਕੋਵਿਡ ਮਰੀਜ਼ਾਂ ਲਈ ਵਟਸਐਪ ‘ਤੇ ਆਈ ਨਵੀਂ ਸਹੂਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰਾਂ ਵਿੱਚ ਇਕਾਂਤਵਾਸ ਹੋਏ ਮਰੀਜ਼ਾਂ ਲਈ ਕੋਵਿਡ ਕੇਅਰ ਵਟ੍ਹਸਐਪ ਚੈਟਬੋਟ ਸ਼ੁਰੂ ਕੀਤਾ ਹੈ। ਕੋਵਿਡ ਮਰੀਜ਼ ਸਿਹਤ ਸਬੰਧੀ ਸਲਾਹ ਲੈਣ ਲਈ 8744060444 ਨੰਬਰ ’ਤੇ ਵਟ੍ਹਸਐਪ ਕਰ ਸਕਦੇ ਹਨ।

ਕੋਵਿਡ ਕੇਅਰ ਵਟ੍ਹਸਐਪ ਚੈਟਬੋਟ ਤਿੰਨਾ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲੱਬਧ ਹੈ। ਇਸ ਚੈਟਬੋਟ ਰਾਹੀਂ ਕਰੋਨਾ ਮਰੀਜ਼ ਹਸਪਤਾਲਾਂ ਵਿੱਚ ਬੈੱਡਾਂ ਦੀ ਉਪਲੱਬਧਤਾ, ਵੈਕਸੀਨੇਸ਼ਨ ਸੈਂਟਰ, ਫਤਿਹ ਕਿੱਟਾਂ ਅਤੇ ਹੋਰ ਜ਼ਰੂਰੀ ਜਾਣਕਾਰੀ ਘਰਾਂ ਵਿੱਚ ਰਹਿ ਕੇ ਹੀ ਪ੍ਰਾਪਤ ਕਰ ਸਕਦੇ ਹਨ। ਇਸ ਦੀ ਨਿਗਰਾਨੀ ਮਾਹਿਰ ਕਰਨਗੇ, ਜੋ ਉਨ੍ਹਾਂ ਨੂੰ ਇਲਾਜ ਦੌਰਾਨ ਸਲਾਹ ਦੇਣਗੇ।

Exit mobile version