The Khalas Tv Blog India ਨੀਟ-ਪੀਜੀ ਪ੍ਰੀਖੀਆ ਲਈ ਨਵੀਆਂ ਤਰੀਕਾਂ ਦਾ ਐਲਾਨ, 11 ਅਗਸਤ ਨੂੰ ਹੋਵੇਗੀ ਪ੍ਰੀਖਿਆ
India

ਨੀਟ-ਪੀਜੀ ਪ੍ਰੀਖੀਆ ਲਈ ਨਵੀਆਂ ਤਰੀਕਾਂ ਦਾ ਐਲਾਨ, 11 ਅਗਸਤ ਨੂੰ ਹੋਵੇਗੀ ਪ੍ਰੀਖਿਆ

ਦਿੱਲੀ : NEET-PG ਪ੍ਰੀਖਿਆ ਦੀ ਨਵੀਂ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2024 NEET-PG ਪ੍ਰੀਖਿਆ 11 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ। ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (NBEMS) ਨੇ ਆਪਣੀ ਵੈੱਬਸਾਈਟ ‘ਤੇ ਇਹ ਜਾਣਕਾਰੀ ਦਿੱਤੀ ਹੈ।

NEET-PG ਪ੍ਰੀਖਿਆ ਪਹਿਲਾਂ 23 ਜੂਨ ਨੂੰ ਹੋਣੀ ਸੀ। ਉਸ ਸਮੇਂ NEET-UG ਪ੍ਰੀਖਿਆ ‘ਚ ਕਥਿਤ ਧਾਂਦਲੀ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸਨ। ਇਸ ਲਈ, 22 ਜੂਨ ਨੂੰ, ਸਾਵਧਾਨੀ ਦੇ ਤੌਰ ‘ਤੇ, ਸਰਕਾਰ ਨੇ NEET-PG ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ।

ਇਹ ਹੁਣ 11 ਅਗੱਸਤ ਨੂੰ ਦੋ ਸ਼ਿਫਟਾਂ ’ਚ ਲਿਆ ਜਾਵੇਗਾ। NEET-PG 2024 ’ਚ ਸ਼ਾਮਲ ਹੋਣ ਲਈ ਯੋਗਤਾ ਦੇ ਉਦੇਸ਼ ਲਈ ਕਟ-ਆਫ ਮਿਤੀ 15 ਅਗੱਸਤ 2024 ਰਹੇਗੀ।

ਕੇਂਦਰੀ ਸਿਹਤ ਮੰਤਰਾਲੇ ਨੇ 23 ਜੂਨ ਨੂੰ ਹੋਣ ਵਾਲਾ NEET-PG ਦਾਖਲਾ ਇਮਤਿਹਾਨ 22 ਜੂਨ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਇਹ ਫੈਸਲਾ ਕੁੱਝ ਮੁਕਾਬਲੇ ਦੇ ਇਮਤਿਹਾਨਾਂ ’ਚ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਵਜੋਂ ਲਿਆ ਗਿਆ ਸੀ।

ਸੂਤਰਾਂ ਨੇ ਦਸਿਆ ਕਿ ਉਦੋਂ ਤੋਂ ਕੇਂਦਰੀ ਸਿਹਤ ਮੰਤਰਾਲੇ, NBEMS, ਇਸ ਦੇ ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਅਤੇ ਕੌਮੀ ਮੈਡੀਕਲ ਕਮਿਸ਼ਨ (NMC) ਦੇ ਅਧਿਕਾਰੀਆਂ ਨੇ ਕਈ ਬੈਠਕਾਂ ਕੀਤੀਆਂ ਹਨ ਅਤੇ ਸਾਈਬਰ ਸੈੱਲ ਦੇ ਅਧਿਕਾਰੀ ਜਾਂਚ ਲਈ ਸਿਸਟਮ ਦੀ ਮਜ਼ਬੂਤੀ ਦਾ ਮੁਲਾਂਕਣ ਕਰਨਗੇ।

ਸਿਹਤ ਮੰਤਰਾਲੇ ਨੇ NEET-PG ਦਾਖਲਾ ਇਮਤਿਹਾਨ ਦੀ ਪ੍ਰਕਿਰਿਆ ਦਾ ਮੁਲਾਂਕਣ ਕਰਨ ਦਾ ਫੈਸਲਾ ਕੀਤਾ ਸੀ। NBEMS ਮੈਡੀਸਨ ’ਚ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ TCS ਦੇ ਸਹਿਯੋਗ ਨਾਲ ਇਮਤਿਹਾਨ ਦਾ ਆਯੋਜਨ ਕਰਦਾ ਹੈ।

 

 

Exit mobile version