The Khalas Tv Blog India ਸਾਵਧਾਨ ! Nestle ਦੇ ਭਾਰਤੀ ਉਤਪਾਦਾਂ ਬਾਰੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
India

ਸਾਵਧਾਨ ! Nestle ਦੇ ਭਾਰਤੀ ਉਤਪਾਦਾਂ ਬਾਰੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਮਸ਼ਹੂਰ ਕੰਪਨੀ ਨੈਸਲੇ (Nestle) ਬਾਰੇ ਇੱਕ ਰਿਪੋਰਟ ਵਿੱਚ ਅਹਿਮ ਖ਼ੁਲਾਸੇ ਕੀਤੇ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Nestle ਦੁੱਧ ਤੇ ਬੱਚਿਆਂ ਦੇ ਉਤਪਾਦਾਂ ਵਿੱਚ ਚੀਨੀ ਤੇ ਸ਼ਹਿਦ ਵਰਗੀਆਂ ਚੀਜ਼ਾਂ ਮਿਲਾ ਰਿਹਾ ਹੈ, ਜੋ ਕਿ ਅੰਤਰਰਾਸ਼ਟਰੀ ਨਿਯਮਾਂ ਦੇ ਬਿਲਕੁੱਲ ਉਲ਼ਟ ਹੈ। ਨੈਸਲੇ ਵੱਲੋਂ ਗਰੀਬ ਦੇਸ਼ਾਂ ਵਿੱਚ ਵੇਚੇ ਜਾਂਦੇ ਦੁੱਧ ਵਿੱਚ ਜ਼ਿਆਦਾ ਮਾਤਰਾ ਵਿੱਚ ਚੀਨੀ ਹੁੰਦੀ ਹੈ ਜਦਕਿ ਯੂਰਪ ਦੇ ਦੇਸ਼ਾਂ ਵਿੱਚ ਅਜਿਹਾ ਨਹੀਂ ਹੁੰਦਾ ਹੈ।ਇਹ ਦਾਅਵਾ ਇੱਕ ਸਵੀਡਿਸ਼ ਸੰਸਥਾ ਪਬਲਿਕ ਆਈ ਅਤੇ ਅੰਤਰਰਾਸ਼ਟਰੀ ਬੇਬੀ ਫੂਡ ਐਕਸ਼ਨ ਨੈੱਟਵਰਕ (Baby food) ਦੀ ਰਿਪੋਰਟ ਵਿੱਚ ਕੀਤਾ ਗਿਆ ਹੈ।

ਰਿਪੋਰਟ ਮੁਤਾਬਕ ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ ਬ੍ਰਾਂਡਾਂ ਵਿੱਚ ਚੀਨੀ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ, ਜਦਕਿ ਵਿਕਸਤ ਦੇਸ਼ਾਂ ਵਿੱਚ ਇਹੀ ਉਤਪਾਦ ਬਿਨਾਂ ਚੀਨੀ ਦੇ ਵੇਚੇ ਜਾ ਰਹੇ ਹਨ। ਰਿਪੋਰਟ ਵਿੱਚ ਕਿਹਾ ਹੈ ਕਿ ਨੈਸਲੇ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਜਾਰੀ ਨਿਯਮਾਂ ਦੇ ਉਲਟ ਦੁੱਧ ਅਤੇ ਬੇਬੀ ਉਤਪਾਦਾਂ ਵਿੱਚ ਖੰਡ ਅਤੇ ਸ਼ਹਿਦ ਮਿਲਾ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ‘ਚ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਉਤਪਾਦਾਂ ਦੀ ਹਰ ਸਰਵਿੰਗ ‘ਚ ਲਗਪਗ 3 ਗ੍ਰਾਮ ਚੀਨੀ ਪਾਈ ਗਈ ਹੈ। ਕੰਪਨੀ ਵੱਲੋਂ ਪੈਕੇਟ ‘ਤੇ ਚੀਨੀ ਦੀ ਇਸ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਵਿਸਵ ਸਿਹਤ ਸੰਗਠਨ ਨੇ 2022 ਵਿੱਚ ਬੱਚਿਆਂ ਦੀ ਖੁਰਾਕ ਵਿੱਚ ਚੀਨੀ ਮਿਲਾਉਣ ’ਤੇ ਪਾਬੰਦੀ ਲਾਉਣ ਲਈ ਕਿਹਾ ਸੀ।

ਜਰਮਨੀ, ਫਰਾਂਸ ਅਤੇ ਬਰਤਾਨੀਆ ਵਿੱਚ ਨੈਸਲੇ ਵੱਲੋਂ ਵੇਚੇ ਗਏ 6 ਮਹੀਨੇ ਦੇ ਬੱਚਿਆਂ ਲਈ ਸੇਰੇਲੈਕ ਕਣਕ-ਅਧਾਰਤ ਅਨਾਜ ਵਿੱਚ ਚੀਨੀ ਨਹੀਂ ਮਿਲੀ ਹੈ।

ਨੈਸਲੇ ਦਾ ਜਵਾਬ

ਨੈਸਲੇ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 5 ਸਾਲਾਂ ਵਿੱਚ ਨੈਸਲੇ ਇੰਡੀਆ ਨੇ ਬਾਲ ਅਨਾਜ ਪੋਰਟਫੋਲੀਓ ਵਿੱਚ ਸ਼ਾਮਲ ਕੀਤੀ ਚੀਨੀ ਦੀ ਮਾਤਰਾ ਨੂੰ 30% ਤੱਕ ਘਟਾ ਦਿੱਤਾ ਹੈ। ਕੰਪਨੀ ਅੱਗੇ ਵੀ ਆਪਣੇ ਉਤਪਾਦਾਂ ਵਿੱਚ ਸੁਧਾਰ ਜਾਰੀ ਰੱਖੇਗੀ।

Exit mobile version