The Khalas Tv Blog Punjab ਚੰਨੀ ਕਾਂਗੜਾ ਦੇ ਮੰਦਰ ‘ਚ , ਭਤੀਜਾ ਹਨੀ ਪੁਲਿਸ ਦੇ ਅੜੀਕੇ
Punjab

ਚੰਨੀ ਕਾਂਗੜਾ ਦੇ ਮੰਦਰ ‘ਚ , ਭਤੀਜਾ ਹਨੀ ਪੁਲਿਸ ਦੇ ਅੜੀਕੇ

ਦ ਖ਼ਾਲਸ ਬਿਊਰੋ : ਬੀਤੀ ਰਾਤ ਜਦੋਂ ਈਡੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਕਾਬੂ ਕਰ ਰਹੀ ਸੀ ਤਾਂ ਉਸ ਵੇਲੇ ਉਹ ਆਪ ਹਿਮਾਚਲ ਪ੍ਰਦੇਸ ਦੇ ਕਾਂਗੜਾ ਜਿਲ੍ਹੇ ‘ਚ ਮਾਤਾ ਬਗਲਾ ਮੁੱਖੀ ਮੰਦਰ ਵਿੱਚ ਮਾਤਾ ਦੇ ਭਜਨ ਗਾ ਰਹੇ ਸਨ। ਉਨ੍ਹਾਂ ਨੇ ਹਵਨ ਯਗ ਵੀ ਕੀਤਾ। ਇਹ ਉਹ ਮੰਦਰ ਹੈ ਜਿਸ ਦੀ ਪੂਜਾ ਦੁਸ਼ ਮਣਾ ਦਾ ਨਾ ਸ਼ ਕਰਨ ਅਤੇ ਉਨ੍ਹਾਂ ‘ਤੇ ਜਿੱਤ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।    ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਤੋਂ ਰੇਤ ਦੀ ਨਜਾ ਇਜ਼ ਮਾਈਨਿੰਗ ਦੇ ਕੇਸ ਵਿੱਚ  ਇਨਫੋਰਸਮੈਂਟ ਡਾਇਰੈਕਟੋਰੇਟ  ਨੇ ਅੱਧੀ ਰਾਤੀ ਗ੍ਰਿਫ ਤਾਰ ਕਰ ਲਿਆ ਹੈ। 

ਈ ਡੀ ਨੇ ਹਨੀ ਨੂੰ ਆਪਣੇ ਜਲੰਧਰ ਦਫਤਰ ਵਿਚ ਪੁੱਛ ਗਿੱਛ ਕਰਨ ਵਾਸਤੇ ਸੱਦਿਆ ਸੀ ਜਿਥੇ 7 ਤੋਂ 8 ਘੰਟਿਆਂ ਦੀ ਪੁੱਛ ਗਿੱਛ ਮਗਰੋਂ ਉਸਨੁੰ ਹਿਰਾ ਸਤ ਵਿਚ  ਲੈ ਲਿਆ। ਉਸ  ਦਾ ਅੱਧੀ ਰਾਤ 1 ਵਜੇ ਦੇ ਕਰੀਬ ਮੈਡੀਕਲ ਜਾਂਚ ਲਈ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ। ਹਨੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਈਡੀ ਨੇ ਭੁਪਿੰਦਰ ਹਨੀ ਅਤੇ ਉਸ ਦੇ ਸਾਥੀਆਂ ਦੇ ਮੋਹਾਲੀ ਅਤੇ ਲੁਧਿਆਣਾ ਦੇ ਟਿਕਾਣਿਆਂ ‘ਤੇ ਛਾਪੇ ਮਾਰੀ ਕੀਤੀ ਸੀ। ਇਸ ਦੌਰਾਨ 10 ਕਰੋੜ ਦੀ ਨਕਦੀ, 12 ਲੱਖ ਦੀ ਰੋਲੈਕਸ ਘੜੀ, 21 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ। ਈਡੀ ਨੇ ਹਨੀ ਦੇ ਮੋਹਾਲੀ ਸਥਿਤ ਘਰ ਤੋਂ 8 ਕਰੋੜ ਰੁਪਏ ਅਤੇ ਉਸ ਦੇ ਸਾਥੀ ਸੰਦੀਪ ਦੇ ਲੁਧਿਆਣਾ ਸਥਿਤ ਠਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਕੀਤੇ ਸਨ।

ਹਨੀ ਦੀ ਗ੍ਰਿਫ ਤਾਰੀ ਤੋਂ ਬਾਅਦ ਕਈ ਹੋਰਾਂ ਦੇ ਸਾਹ ਵੀ ਸੂਤੇ ਜਾਣ ਲੱਗੇ ਹਨ। ਇਹ ਵੀ ਸੰਕੇਤ ਮਿਲ ਰਹੇ ਹਨ ਕਿ ਈਡੀ ਅਗਲੇ ਦਿਨੀਂ ਕਈ ਹੋਰਾਂ ਨੂੰ ਲਪੇਟੇ ਵਿੱਚ ਲੈ ਸਕਦੀ ਹੈ।  

Exit mobile version