The Khalas Tv Blog India ਐੱਨਬੀਈ ਨੀਟ-ਪੀਜੀ ਪ੍ਰੀਖਿਆਵਾਂ 6-8 ਹਫ਼ਤਿਆਂ ਲਈ ਮੁਲਤਵੀ ਕਰੇ: ਸਿਹਤ ਮੰਤਰਾਲਾ
India

ਐੱਨਬੀਈ ਨੀਟ-ਪੀਜੀ ਪ੍ਰੀਖਿਆਵਾਂ 6-8 ਹਫ਼ਤਿਆਂ ਲਈ ਮੁਲਤਵੀ ਕਰੇ: ਸਿਹਤ ਮੰਤਰਾਲਾ

‘ਦ ਖ਼ਾਲਸ ਬਿਊਰੋ : ਕੇਂਦਰੀ ਸਿਹਤ ਮੰਤਰਾਲੇ ਨੇ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੂੰ ਨੀਟ-ਪੀਜੀ 2022 ਨੂੰ ਛੇ ਤੋਂ ਅੱਠ ਹਫ਼ਤਿਆਂ ਤੱਕ ਮੁਲਤਵੀ ਕਰਨ ਲਈ ਕਿਹਾ ਹੈ। ਇਸ ਪਿਛੇ ਕਾਰਣ ਇਹ ਦਸਿਆ ਜਾ ਰਿਹਾ ਹੈ  ਕਿ ਨੀਟ-ਪੀਜੀ 2021 ਲਈ ਕੌਂਸਲਿੰਗ ਵੀ ਇਹਨਾਂ ਦਿਨਾਂ ਵਿੱਚ ਹੀ ਹੋਣੀ ਹੈ।

ਇਸ ਸੰਬੰਧੀ ਇੱਕ ਪਟੀਸ਼ਨ ਜਨਵਰੀ ਵਿੱਚ ਕੁਝ ਐੱਮਬੀਬੀਐੱਸ ਵਿਦਿਆਰਥੀਆਂ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ ਕਿ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ 12 ਮਾਰਚ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ ਤੇ ਪ੍ਰਵੇਸ਼ ਪ੍ਰੀਖਿਆ ਨੂੰ ਮੁਲਤਵੀ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਐੱਮਬੀਬੀਐਸ  ਵਿਦਿਆਰਥੀ ਪ੍ਰੀਖਿਆ ਦੇਣ ਦੇ ਯੋਗ ਨਹੀਂ ਹੋਣਗੇ ਕਿਉਂਕਿ ਉਹਨਾਂ ਦੀ ‘ਇੰਟਰਨਸ਼ਿਪ’ ਪੂਰੀ ਨਹੀਂ ਹੋਵੇਗੀ ,ਜੋ ਕਿ ਇਸ ਪ੍ਰੀਖਿਆ ਲਈ ਇੱਕ ਜਰੂਰੀ ਸ਼ਰਤ ਹੈ।

Exit mobile version