The Khalas Tv Blog Punjab ਨਵਾਂਸ਼ਹਿਰ ਦੇ ਗੈਂਗਸਟਰ ਦੀ ਜੇਲ੍ਹ ’ਚ ਮੌਤ!
Punjab

ਨਵਾਂਸ਼ਹਿਰ ਦੇ ਗੈਂਗਸਟਰ ਦੀ ਜੇਲ੍ਹ ’ਚ ਮੌਤ!

ਲੁਧਿਆਣਾ ਜੇਲ ਵਿੱਚ ਬੰਦ ਖੜਗ ਸਿੰਘ ਉਰਫ ਗੱਗੂ ਵਾਸੀ ਪਿੰਡ ਸੁਧਾ ਮਾਜਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਹੋਈ। ਅੱਜ ਉਸਦੇ ਨਾਨਕੇ ਘਰ ਪਿੰਡ ਸੁਧਾ ਮਾਜਰਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਕਾਠਗੜ੍ਹ ਥਾਣੇ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਖੜਕ ਸਿੰਘ ਉਰਫ ਗੱਗੂ ਆਪਣੇ ਨਾਨਕੇ ਪਿੰਡ ਸੁਧਾ ਮਾਜਰਾ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ, ਜਿਸ ਦੇ ਸੋਨੂੰ ਖੱਤਰੀ ਗਰੋਹ ਨਾਲ ਸਬੰਧ ਸਨ।

ਦੱਸ ਦੇਈਏ ਪਿੰਡ ਕੰਗਾ ਦੇ ਵਸਨੀਕ ਮੱਖਣ ਸਿੰਘ ਦਾ ਪਿੰਡ ਕੰਗਾ ਦੇ ਪੈਟਰੋਲ ਪੰਪ ’ਤੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤਹਿਤ ਖੜਗ ਸਿੰਘ ਉਰਫ ਗੱਗੂ ਪਿਛਲੇ ਦੋ ਸਾਲਾਂ ਤੋਂ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਬੰਦ ਸੀ। ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਪਿੰਡ ਸੁਧਾ ਮਾਜਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ – ਸਰਹੰਦ ਨਹਿਰ ‘ਚ ਰੁੜੇ ਦੋ ਨੌਜਵਾਨ, ਪ੍ਰਸ਼ਾਸਨ ਮੌਕੇ ‘ਤੇ ਪੁੱਜਿਆ
Exit mobile version