The Khalas Tv Blog Punjab ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਹਾਲਤ ਵਿਗੜੀ,ਡਾਕਟਰਾਂ ਨੇ ਦਿੱਤੀਆਂ 2 ਅਹਿਮ ਹਿਦਾਇਤਾਂ
Punjab

ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਹਾਲਤ ਵਿਗੜੀ,ਡਾਕਟਰਾਂ ਨੇ ਦਿੱਤੀਆਂ 2 ਅਹਿਮ ਹਿਦਾਇਤਾਂ

ਜੇਲ੍ਹ ਵਿੱਚ ਦੂਜੀ ਵਾਰ ਬਿਮਾਰ ਹੋਏ ਨਵਜੋਤ ਸਿੰਘ ਸਿੱਧੂ

‘ਦ ਖ਼ਾਲਸ ਬਿਊਰੋ : ਪਟਿਆਲਾ ਜੇਲ੍ਹ ਵਿੱਚ ਰੋਡ ਰੇਜ ਦੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ 1 ਸਾਲ ਦੀ ਸ ਜ਼ਾ ਕੱਟ ਰਹੇ ਹਨ। ਸਿੱਧੂ 2 ਮਹੀਨੇ ਵਿੱਚ ਉਹ ਦੂਜੀ ਵਾਰ ਬਿਮਾਰ ਹੋਏ ਹਨ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਨ੍ਹਾਂ ਦਾ ਚੈੱਕਅਪ ਹੋਇਆ ਹੈ ਅਤੇ 2 ਵੱਡੀਆਂ ਸਲਾਹ ਦਿੱਤੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਹੀ ਦਲੇਰ ਮਹਿੰਦੀ ਨੂੰ ਵੀ ਉਨ੍ਹਾਂ ਦੀ ਬੈਰਕ ਵਿੱਚ ਸ਼ਿਫਟ ਕੀਤਾ ਗਿਆ ਸੀ।

ਪੰਜੈਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ

ਇਸ ਦਰਦ ਤੋਂ ਪਰੇਸ਼ਾਨ ਸਿੱਧੂ

ਨਵਜੋਤ ਸਿੰਘ ਸਿੱਧੂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹਨ। ਮੈਡੀਕਲ ਟੀਮ ਇਲਾਜ ਦੇ ਲਈ ਪਟਿਆਲਾ ਦੀ ਸੈਂਟਰਲ ਜੇਲ੍ਹ ਪਹੁੰਚੀ, ਜਿਸ ਤੋਂ ਬਾਅਦ ਡਾਕਟਰਾਂ ਨੇ ਸਿੱਧੂ ਨੂੰ 2 ਅਹਿਮ ਸਲਾਹ ਦਿੱਤੀਆਂ ਹਨ। ਬੈਰਕ ਨੰਬਰ 10 ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਫਰਸ਼ ‘ਤੇ ਸੌਂਦੇ ਸਨ ।ਡਾਕਟਰਾਂ ਨੇ ਉਨ੍ਹਾਂ ਨੂੰ ਪਲੰਗ ‘ਤੇ ਸੌਣ ਲਈ ਕਿਹਾ ਹੈ। ਸਿੱਧੂ 6 ਫੁੱਟ ਦੇ ਨੇ ਅਤੇ ਉਨ੍ਹਾਂ ਵਜਨ 123 ਕਿਲੋ ਹੈ ਇਸ ਵਜ੍ਹਾ ਨਾਲ ਫਰਸ਼ ਤੋਂ ਖੜੇ ਹੋਣ ਵਿੱਚ ਸਿੱਧੂ ਨੂੰ ਪਰੇਸ਼ਾਨੀ ਆਉਂਦੀ ਹੈ। ਇਸ ਤੋਂ ਇਲਾਵਾ ਕੱਦ ਅਤੇ ਵਜਨ ਦੇ ਹਿਸਾਬ ਨਾਲ ਟਾਇਲੇਟ ਸੀਟ ਦੀ ਉਚਾਈ ਵੀ ਘੱਟ ਹੈ। ਡਾਕਟਰਾਂ ਨੇ ਮੈਡੀਕਲ ਜਾਂਚ ਤੋਂ ਬਾਅਦ ਸਿੱਧੂ ਨੂੰ ਵਜਨ ਘਟਾਉਣ ਦੀ ਸਲਾਹ ਦਿੱਤੀ ਹੈ ਇਸ ਲਈ ਗੋਡੇ ਮਜਬੂਤ ਕਰਨ ਦੇ ਲਈ ਉਨ੍ਹਾਂ ਨੂੰ ਕਸਰਤ ਕਰਨ ਦੀ ਹਿਦਾਇਤ ਦਿੱਤੀ ਹੈ।

ਸਿੱਧੂ ਪਹਿਲਾਂ ਤੋਂ ਬਿਮਾਰ

ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸ ਜ਼ਾ ਸੁਣਾਈ ਸੀ ਤਾਂ ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਸੀ। ਸਿੱਧੂ ਨੇ ਕਿਹਾ ਸੀ ਉਨ੍ਹਾਂ ਨੂੰ ਲੀਵਰ ਦੀ ਪਰੇਸ਼ਾਨੀ ਹੈ, ਇਸ ਲਈ ਉਨ੍ਹਾਂ ਦਾ PGI ਚੰਡੀਗੜ੍ਹ ਵਿੱਚ ਚੈੱਕਅਪ ਕਰਵਾਇਆ ਗਿਆ ਸੀ। ਨਵਜੋਤ ਸਿੰਘ ਸਿੱਧੂ ਇੱਥੇ ਦਾਖਲ ਵੀ ਰਹੇ ਸਨ,ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਸਪੈਸ਼ਲ ਡਾਇਟ ਵੀ ਮੰਗੀ ਸੀ।

Exit mobile version