The Khalas Tv Blog Punjab CM ਸਾਹਬ ! ਮੇਰੇ ਪਿਉ ਨੇ ਨਹੀਂ ਮਾਂ ਨੇ 2 ਵਿਆਹ ਕੀਤੇ ਸਨ ! ਪਿੱਠ ਨਾ ਵਿਖਾਓ, ਬਹਿਸ ਲਈ ਸਾਹਮਣੇ ਆਓ !
Punjab

CM ਸਾਹਬ ! ਮੇਰੇ ਪਿਉ ਨੇ ਨਹੀਂ ਮਾਂ ਨੇ 2 ਵਿਆਹ ਕੀਤੇ ਸਨ ! ਪਿੱਠ ਨਾ ਵਿਖਾਓ, ਬਹਿਸ ਲਈ ਸਾਹਮਣੇ ਆਓ !

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਵੱਲੋਂ 2 ਵਿਆਹ ਕਰਵਾਉਣ ਦੇ ਇਲਜ਼ਾਮ ਦਾ ਸਿੱਧੂ ਨੇ ਤੰਜ ਕੱਸ ਦੇ ਹੋਏ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ‘ਮੇਰੇ ਪਿਤਾ ਨੇ ਸਿਰਫ਼ ਇੱਕ ਹੀ ਵਿਆਹ ਕੀਤਾ ਸੀ ਪਰ ਮੇਰੀ ਮਾਂ ਨੇ 2 ਵਾਰ ਵਿਆਹ ਕੀਤੇ ਸੀ। ਸਿਰਫ਼ ਇੰਨਾ ਹੀ ਨਹੀਂ ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਜ਼ਿੰਦਾ ਲੋਕਾਂ ਦਾ ਸਤਿਕਾਰ ਨਹੀਂ ਕਰ ਸਕਦੇ ਹੋ ਤਾਂ ਘੱਟੋ-ਘੱਟ ਮਰੇ ਹੋਏ ਲੋਕਾਂ ਦਾ ਖ਼ਿਆਲ ਰੱਖੋ।’
ਸਿੱਧੂ ਨੇ ਸੀ ਐੱਮ ਮਾਨ ਨੂੰ ‘ਪੰਜਾਬ ਦੇ ਮੁੱਦਿਆਂ ‘ਤੇ ਭਗੌੜਾ ਦੱਸਦੇ ਹੋਏ ਕਿਹਾ ਕਿ ਮੇਰੀ ਬਿਮਾਰ ਪਤਨੀ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।’ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ‘ਮੈਂ ਤੁਹਾਨੂੰ ਪੰਜਾਬ ਨੂੰ ਮੁੜ ਸੁਰਜੀਤ ਕਰਨ ਅਤੇ ਮਾਫ਼ੀਆ ਖ਼ਿਲਾਫ਼ ਕਾਰਵਾਈ ਨੂੰ ਲੈ ਕੇ 100 ਸਵਾਲ ਪੁੱਛੇ ਪਰ ਤੁਸੀਂ ਇੱਕ ਦਾ ਵੀ ਜਵਾਬ ਨਹੀਂ ਦਿੱਤਾ’। ਪਰ ਹੁਣ ਤੁਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹੋ।ਸਿੱਧੂ ਨੇ ਉਰਦੂ ਦਾ ਇੱਕ ਸ਼ੇਅਰ ਦੇ ਨਾਲ ਲਿਖਿਆ ਕਿ ‘ਤੂੰ ਨਾ ਇੱਧਰ-ਉੱਧਰ ਦੀ ਬਾਤ ਕਰ ਸੀ ਐੱਮ ਸਾਹਬ …. ‘ਯੇ ਬਤਾ ਕਿ ਪੰਜਾਬ ਕਿਉਂ ਲੂਟਾ ….. ਕਰਜਈ ਕਿਉਂ ਕਿਆ ? ਮੁੱਝੇ ਰਹਜ਼ਨੋ ਸੇ ਗਿਲਾ ਨਹੀਂ … ਤੇਰੀ ਰਹਿਬਰੀ ਕਾ ਸਵਾਲ ਹੈ’ ਸਿਰਫ਼ ਇੰਨਾ ਹੀ ਨਹੀਂ ਸਿੱਧੂ ਨੇ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੇ ਮੁੱਦਿਆਂ ‘ਤੇ ਖੁੱਲੀ ਬਹਿਸ ਦੀ ਚੁਨੌਤੀ ਵੀ ਦੇ ਦਿੱਤੀ ।

‘ਇਸੇ ਪਿੱਚ ‘ਤੇ ਖੇਡਣਾ ਹੈ ਤਾਂ ਆਓ ਹੁਣ’

ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਨਿੱਜੀ ਹਮਲਿਆਂ ਦਾ ਜਵਾਬ ਮਾਨ ਨੇ ਉਸੇ ਅੰਦਾਜ਼ ਵਿੱਚ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਸਿੱਧੂ ਸਾਹਬ ਕਹਿੰਦੇ ਸਨ ਕਿ ‘ਭਗਵੰਤ ਮਾਨ ਨੇ ਬਦਲਾਅ ਲਿਆਉਣਾ ਸੀ, ਸਵਾ ਸਾਲ ਹੋ ਗਿਆ ਗਿਆ ਬਦਲਾਅ ਤਾਂ ਨਹੀਂ ਸਿਰਫ਼ ਪਤਨੀ ਜ਼ਰੂਰ ਬਦਲ ਲਈ’।
ਮਾਨ ਨੇ ਕਿਹਾ ਸੀ ਕਿ ‘ਮੈਂ ਸਿੱਧੂ ਸਾਹਿਬ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ‘ਤੁਸੀਂ ਵੀ ਪਿਤਾ ਦੀ ਪਤਨੀ ਦੇ ਪੁੱਤਰ ਹੋ, ਜੇਕਰ ਤੁਹਾਡਾ ਬਾਪੂ ਬਦਲਾਅ ਨਾ ਲਿਆਉਂਦਾ ਤਾਂ ਤੁਸੀਂ ਦੁਨੀਆ ਵਿੱਚ ਨਹੀਂ ਆਉਣਾ ਸੀ, ਜਿੰਨਾਂ ਨੂੰ ਸੁਣਾ ਰਿਹਾ ਸੀ ਜਿਸ ਨਾਲ ਹਮਦਰਦੀ ਕਰ ਰਿਹਾ ਸੀ ‘ਹਮਦਰਦ’, ਉਸ ਦੇ ਬਾਪੂ ਦੀਆਂ ਵੀ 2 ਪਤਨੀਆਂ ਹਨ, ਉਸ ਨੇ ਆਪਣੀ ਸਟੈਨੋ ਨਾਲ ਹੀ ਵਿਆਹ ਕਰਵਾ ਲਿਆ ਸੀ। ਫਿਰ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਆ ਜਾਓ ਇਸ ਪਿੱਚ ‘ਤੇ ਖੇਡਣਾ ਹੈ ਤਾਂ ਇਸ ‘ਤੇ ਆ ਜਾਓ।

‘ਸਿੱਧੂ ਵਿਆਹ ਵਿੱਚ ਦੇਣ ਵਾਲਾ ਸੂਟ ਵਰਗਾ ਹੈ’

ਇਸ ਤੋਂ ਬਾਅਦ ਮਾਨ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਵਾਰ-ਵਾਰ ਪਾਰਟੀਆਂ ਬਦਲਣ ਅਤੇ ਕਾਂਗਰਸ ਦੇ ਅੰਦਰ ਕਲੇਸ਼ ਨੂੰ ਲੈ ਕੇ ਤੰਜ ਕੱਸਿਆ, ਉਨ੍ਹਾਂ ਕਿਹਾ ‘ਨਵਜੋਤ ਸਿੱਧੂ ਵਿਆਹ ਵਿੱਚ ਦੇਣ ਵਾਲਾ ਸੂਟ ਵਰਗਾ ਹੈ, ਨਾ ਕੋਈ ਖੋਲੇ ਨਾ ਕੋਈ ਰੱਖੇ,ਕਾਂਗਰਸ ਨੇ ਖ਼ੋਲ ਲਿਆ ਹੁਣ ਲਿਫ਼ਾਫ਼ੇ ਵਿੱਚ ਨਹੀਂ ਪੈਂਦਾ ਹੈ। ਸੀ ਐੱਮ ਮਾਨ ਨੇ ਸਿੱਧੂ ਅਤੇ ਮਜੀਠੀਆ ਦੀ ਜੱਫੀ ‘ਤੇ ਵੀ ਤੰਜ ਕੱਸਿਆ, ਉਨ੍ਹਾਂ ਕਿਹਾ ‘ਪਹਿਲਾਂ ਕਹਿੰਦੇ ਸੀ ਲੰਬੂ ਹੁਣ ਕਹਿੰਦੇ ਹਨ ਆ ਉੱਠ ਜੱਫੀ ਪਾ ਲੈ, ਮਜੀਠੀਆ ਵੀ ਬੇਸ਼ਰਮ ਹੈ, ਉਹ ਵੀ ਕੱਪੜੇ ਝਾੜ ਕੇ ਜੱਫੀ ਪਾਉਣ ਲਈ ਪਹੁੰਚ ਗਿਆ, ਹੁਣ ਕੰਨ ਵਿੱਚ ਕਹਿੰਦੇ ਹਨ ਹਾਰ ਗਏ ਹੁਣ ਜੱਫੀ ਪਾ ਲਈਏ।

Exit mobile version