The Khalas Tv Blog Punjab ਜੋ ਚਾਹੁੰਦੇ ਸੀ, ਉਹ ਮਿਲਣ ਤੋਂ ਬਾਅਦ ਸਿੱਧੂ ਨੇ ਲਿਆਂਦੀ ਨੇਰ੍ਹੀ
Punjab

ਜੋ ਚਾਹੁੰਦੇ ਸੀ, ਉਹ ਮਿਲਣ ਤੋਂ ਬਾਅਦ ਸਿੱਧੂ ਨੇ ਲਿਆਂਦੀ ਨੇਰ੍ਹੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਵਿਧਾਇਕ ਰਾਜਾ ਵੜਿੰਗ ਸਮੇਤ ਹੋਰ ਵੀ ਕਈ ਵਿਧਾਇਕ ਮੌਜੂਦ ਹਨ। ਰਾਜਾ ਵੜਿੰਗ ਨੇ ਖੁਦ ਸਿੱਧੂ ਦੀ ਗੱਡੀ ਚਲਾ ਕੇ ਉਨ੍ਹਾਂ ਨੂੰ ਚੰਡੀਗੜ੍ਹ ਪਹੁੰਚਾਇਆ। ਸਿੱਧੂ ਮੁਹਾਲੀ ਵਿੱਚ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਘਰ ਉਨ੍ਹਾਂ ਨੂੰ ਜੱਫੀ ਪਾ ਕੇ ਮਿਲੇ। ਇਸ ਮੌਕੇ ਨਾਗਰਾ ਦੇ ਘਰ ਕੇਕ ਕੱਟ ਕੇ ਸਿੱਧੂ ਦਾ ਸਵਾਗਤ ਕੀਤਾ ਗਿਆ।  

ਇਸ ਤੋਂ ਬਾਅਦ ਸਿੱਧੂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਘਰ ਵੀ ਗਏ। ਸਿੱਧੂ ਨੇ ਸੁਨੀਲ ਜਾਖੜ ਦੇ ਘਰ ਜਾ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਿੱਧੂ ਨੇ ਪੰਚਕੁਲਾ ਵਿੱਚ ਸੁਨੀਲ ਜਾਖੜ ਬਾਰੇ ਬੋਲਦਿਆਂ ਕਿਹਾ ਕਿ ਵੱਡੇ ਭਾਈ ਨੇ ਵੱਡਾ ਦਿਲ ਵਿਖਾ ਕੇ ਵਡੱਪਣ ਦਿਖਾਇਆ ਹੈ। ਇਸ ਕਾਫਲੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਹਨ। ਸਿੱਧੂ ਨੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ।

Exit mobile version